November 18, 2026, 11:40 am
----------- Advertisement -----------
HomeNewsBreaking Newsਟੂਰਿਸਟ ਨੇ CM ਭਗਵੰਤ ਮਾਨ ਨੂੰ ਪੁਲਿਸ ਮੁਲਾਜ਼ਮ ਦੀ ਕੀਤੀ ਸ਼ਿਕਾਇਤ: ਕਿਹਾ...

ਟੂਰਿਸਟ ਨੇ CM ਭਗਵੰਤ ਮਾਨ ਨੂੰ ਪੁਲਿਸ ਮੁਲਾਜ਼ਮ ਦੀ ਕੀਤੀ ਸ਼ਿਕਾਇਤ: ਕਿਹਾ ਮਦਦ ਕਰਨ ਦੀ ਥਾਂ ਕੀਤਾ ਬਲੈਕਮੇਲ

Published on

----------- Advertisement -----------

ਅੰਮ੍ਰਿਤਸਰ, 11 ਅਪ੍ਰੈਲ 2022 – ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਸੈਲਾਨੀਆਂ ਲਈ ਸੁਨਹਿਰੀ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਬਹੁਤ ਸਾਰੇ ਭਾਰਤੀ ਸੈਲਾਨੀ ਵੀ ਇੱਥੇ ਵਾਪਸ ਆਉਣਾ ਨਹੀਂ ਚਾਹੁੰਦੇ। ਦਿੱਲੀ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਮੇਰੇ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਹੈ ਕਿ ਮੇਰੇ ਦਿਲ ‘ਚ ਪੰਜਾਬ ਪੁਲਸ ਪ੍ਰਤੀ ਸਤਿਕਾਰ ਖਤਮ ਹੋ ਗਿਆ ਹੈ।

ਦਿੱਲੀ ‘ਚ ਕੰਮ ਕਰਨ ਵਾਲੇ ਅਮਿਤ ਕੁਮਾਰ ਨੇ ਦੱਸਿਆ ਕਿ ਉਹ 9 ਅਪ੍ਰੈਲ ਨੂੰ ਆਪਣੇ ਭਰਾ ਨਾਲ ਅੰਮ੍ਰਿਤਸਰ ਪਹੁੰਚਿਆ ਸੀ। ਉਸ ਕੋਲ ਵਾਪਸ ਜਾਣ ਲਈ 10 ਮਾਰਚ ਨੂੰ ਰਾਤ 11.55 ਵਜੇ ਅੰਮ੍ਰਿਤਸਰ-ਵਿਸ਼ਾਖਾਪਟਨਮ ਰੇਲਗੱਡੀ ਸੀ, ਪਰ ਰਾਤ ਨੂੰ ਉਸ ਨਾਲ ਪੰਜਾਬ ਪੁਲੀਸ ਨੇ ਅਜਿਹਾ ਵਿਵਹਾਰ ਕੀਤਾ ਕਿ ਉਸ ਦਾ ਅੰਮ੍ਰਿਤਸਰ ਦੌਰਾ ਬੁਰੀਆਂ ਯਾਦਾਂ ਵਿੱਚ ਬਦਲ ਗਿਆ। ਅਮਿਤ ਨੇ ਇੱਕ ਵੀਡੀਓ ਰਾਹੀਂ ਟਵਿੱਟਰ ‘ਤੇ ਘਟਨਾ ਦਾ ਵੇਰਵਾ ਸਾਂਝਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੇ ਪੁਲਿਸ ਵਾਲਿਆਂ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ।

ਅਮਿਤ ਨੇ ਦੱਸਿਆ ਕਿ ਉਹ ਟਰੇਨ ਫੜਨ ਤੋਂ ਪਹਿਲਾਂ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚ ਗਿਆ ਸੀ। ਜਦੋਂ ਟਰੇਨ ਦੇ ਰਵਾਨਾ ਹੋਣ ਦਾ ਸਮਾਂ ਹੋਇਆ ਤਾਂ ਉਹ ਵੇਟਿੰਗ ਏਰੀਏ ਵਿੱਚ ਬੈਠ ਗਿਆ। ਸਾਹਮਣੇ ਚਾਰਜਿੰਗ ਪਲੱਗ ਦੇਖ ਕੇ ਉਸ ਨੇ ਆਪਣਾ ਮੋਬਾਈਲ ਉੱਥੇ ਰੱਖ ਦਿੱਤਾ, ਪਰ ਕੰਧ ਟੁੱਟਣ ਕਾਰਨ ਉਸ ਦਾ ਸੈਮਸੰਗ ਮੋਬਾਈਲ ਵਿਚਕਾਰ ਬਣੇ ਗੈਪ ਵਿੱਚ ਜਾ ਡਿੱਗਿਆ। ਕਈ ਵਾਰ ਫੋਨ ਕੱਢਣ ਦੀ ਕੋਸ਼ਿਸ਼ ਨਾਕਾਮ ਹੋਣ ‘ਤੇ ਉਸ ਨੇ ਪੁਲਸ ਮੁਲਾਜ਼ਮ ਨੂੰ ਬਾਹਰ ਦੇਖਿਆ ਅਤੇ ਮਦਦ ਲਈ ਬੁਲਾਇਆ ਪਰ ਉਸ ਪੁਲਸ ਵਾਲੇ ਨੇ ਮਦਦ ਕਰਨੀ ਤਾਂ ਦੂਰ, ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਅਮਿਤ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹੁਣ ਮੋਬਾਇਲ ਨਹੀਂ ਨਿਕਲੇਗਾ ਪਰ ਕੁਝ ਸਮੇਂ ਬਾਅਦ ਅਮਿਤ ਨੇ ਖੁਦ ਹੀ ਮੋਬਾਇਲ ਕੱਢ ਲਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਮੋਬਾਈਲ ਖੋਹ ਲਿਆ ਅਤੇ ਦੋਵਾਂ ਭਰਾਵਾਂ ‘ਤੇ ਦੋਸ਼ ਲਗਾਉਣ ਲੱਗੇ ਕਿ ਇਹ ਤੁਹਾਡਾ ਮੋਬਾਈਲ ਨਹੀਂ ਹੈ।

ਅਮਿਤ ਨੇ ਦੱਸਿਆ ਕਿ ਇੱਥੇ ਪੁਲਸ ਮੁਲਾਜ਼ਮ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਮਿਤ ਨੇ ਵੀ ਉਂਗਲ ਨਾਲ ਮੋਬਾਈਲ ਖੋਲ੍ਹ ਕੇ ਦੱਸਿਆ, ਪਰ ਪੁਲਿਸ ਵਾਲੇ ਨੇ ਕਿਹਾ ਕਿ ਉਹ ਮੋਬਾਈਲ ਨਹੀਂ ਦੇ ਸਕਦਾ। 500 ਰੁਪਏ ਦਿਓ ਜਾਂ ਮੋਬਾਈਲ ਜਮਾ ਹੋ ਜਾਵੇਗਾ, ਸਵੇਰੇ ਆ ਕੇ ਲੈ ਜਾਓ। ਇੰਨਾ ਹੀ ਨਹੀਂ ਪੁਲਸ ਮੁਲਾਜ਼ਮ ਨੇ ਉਸ ਦਾ ਪਰਸ ਵੀ ਖੋਹ ਲਿਆ।

ਅਮਿਤ ਨੇ ਦੱਸਿਆ ਕਿ ਉਸ ਨੇ ਪੁਲਸ ਵਾਲਿਆਂ ਦੀ ਮਿੰਨਤ ਕੀਤੀ। ਵਾਰ-ਵਾਰ ਕਹਿਣ ਤੋਂ ਬਾਅਦ ਜਦੋਂ ਉਸ ਨੇ ਦੇਖਿਆ ਕਿ ਪਰਸ ਅਤੇ ਜੇਬ ਵਿਚ ਪੈਸੇ ਨਹੀਂ ਹਨ ਤਾਂ ਪੁਲਸ ਵਾਲੇ ਨੇ ਉਸ ਨੂੰ ਜਾਣ ਦਿੱਤਾ ਪਰ ਅਮਿਤ ਨੇ ਇਸ ਦੀ ਟਵਿੱਟਰ ‘ਤੇ ਵੀਡੀਓ ਪਾ ਦਿੱਤੀ ਅਤੇ ਸੀਐੱਮ ਭਗਵੰਤ ਮਾਨ ਨੂੰ ਟੈਗ ਕਰ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...