ਪੰਜਾਬ : – ਪੰਜਾਬ ਵਿਚ ਅੱਜ ਬੇਮੌਸਮੀ ਬਾਰਸ਼ ਦੁਪਹਿਰ ਤੋਂ ਮਗਰੋਂ ਸ਼ੁਰੂ ਹੋ ਗਈ। ਪਹਿਲਾਂ ਅਸਮਾਨ ‘ਚ ਕਾਲੇ ਬੱਦਲ ਛਾਏ ਅਤੇ ਹੁਣ ਗਰਜ ਚਮਕ ਨਾਲ ਛਿੱਟੇ ਪੈ ਰਹੇ ਹਨ, ਅਨਾਜ ਮੰਡੀਆਂ ‘ਚ ਪਈ ਕਣਕ ਭਿੱਜ ਰਹੀ ਹੈ ਅਤੇ ਇਸ ਤੋਂ ਇਲਾਵਾ ਜੋ ਕਣਕ ਅਜੇ ਖੇਤਾਂ ‘ਚ ਵੱਢਣ ਵਾਲੀ ਖੜ੍ਹੀ ਹੈ, ਇਸ ਦੇ ਖ਼ਰਾਬ ਹੋਣ ਦੇ ਡਰ ਕਾਰਨ ਕਿਸਾਨ ਚਿੰਤਾ ‘ਚ ਡੁੱਬ ਗਏ ਹਨ। ਖੁੱਲ੍ਹੇ ਅਸਮਾਨ ਹੇਠਾਂ ਪਈ ਕਣਕ ਦੀ ਫ਼ਸਲ ਨੂੰ ਤਰਪਾਲਾਂ ਨਾਲ ਢੱਕਿਆ ਜਾ ਰਿਹਾ ਹੈ। ਤੇਜ਼ ਝੱਖੜ ਤੋਂ ਬਾਅਦ ਹਲਕੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ, ਕਿਉਂਕਿ ਤੇਜ ਹਨੇਰੀ ਕਾਰਨ ਕਣਕ ਦੀ ਕਟਾਈ ਪ੍ਰਭਾਵਿਤ ਹੋਵੇਗੀ|
----------- Advertisement -----------
ਪੰਜਾਬ ‘ਚ ਮੌਸਮ ਹੋਇਆ ਖਰਾਬ, ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ
Published on
----------- Advertisement -----------












