ਚੰਡੀਗੜ੍ਹ : – ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲੀ ਵਾਰ ਨਵਜੋਤ ਸਿੱਧੂ ‘ਤੇ ਆਪਣੀ ਚੁੱਪੀ ਤੋੜੀ ਹੈ। ਸਿੱਧੂ ਦੀ ਜਲਦੀ ਮੀਟਿੰਗ ਦੇ ਸਵਾਲ ‘ਤੇ ਵੜਿੰਗ ਨੇ ਕਿਹਾ ਕਿ ਮੀਟਿੰਗ ਕੋਈ ਵੀ ਕਰ ਸਕਦਾ ਹੈ, ਪਰ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਹੋਣਾ ਚਾਹੀਦਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਜ਼ਬੂਤ ਕਰਨ ਲਈ ਨਹੀਂ। ਲੁਧਿਆਣਾ ਵਿੱਚ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਮੈਨੂੰ ਕੋਈ ਇਤਰਾਜ਼ ਨਹੀਂ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਮੀਟਿੰਗ ਕਰੇ। ਰਾਜਾ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਵਿਚ ਸੰਗਠਨ ਦੇ ਸਮਾਨਾਂਤਰ ਕੋਈ ਪ੍ਰਣਾਲੀ ਨਹੀਂ ਚੱਲੇਗੀ।
ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਚੋਣ ਹਾਰ ਤੋਂ ਬਾਅਦ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਸਿੱਧੂ ਮੁੜ ਤੋਂ ਪ੍ਰਧਾਨ ਬਣਨਾ ਚਾਹੁੰਦੇ ਸੀ। ਹਾਲਾਂਕਿ ਜਦੋਂ ਰਾਜਾ ਵੜਿੰਗ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਉਹ ਰਾਜਾ ਵੜਿੰਗ ਨਾਲ ਨਹੀਂ ਮਿਲੇ। ਵੜਿੰਗ ਅੰਮ੍ਰਿਤਸਰ ‘ਚ ਕਾਂਗਰਸੀ ਆਗੂਆਂ ਨੂੰ ਮਿਲਣ ਆਏ ਸਨ। ਵੜਿੰਗ ਨੇ ਸਿੱਧੂ ਨੂੰ ਫੋਨ ਵੀ ਕੀਤਾ ਸੀ ਪਰ ਸਿੱਧੂ ਰੁੱਝੇ ਹੋਣ ਕਾਰਨ ਗੱਲਬਾਤ ਨਹੀਂ ਹੋਈ।
ਨਵਜੋਤ ਸਿੱਧੂ ਨੇ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਲਈ ਹੈ। ਸਿੱਧੂ ਦੇ ਨਾਲ ਕੁੱਲ ਤਿੰਨ ਮੈਂਬਰੀ ਵਫ਼ਦ ਵੀ ਸ਼ਾਮਲ ਹੋਣਗੇ। ਜਿਸ ਵਿੱਚ ਉਹ ਪੰਜਾਬ ਵਿੱਚ ਅਮਨ ਕਾਨੂੰਨ ਯਾਨੀ ਕਾਨੂੰਨ ਵਿਵਸਥਾ ਅਤੇ ਬਿਜਲੀ ਦਾ ਮੁੱਦਾ ਉਠਾਉਣਗੇ। ਇੱਕ ਪਾਸੇ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਸੰਕਟ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਆਮ ਵਰਗ ‘ਚ ਗੁੱਸਾ ਹੈ।
----------- Advertisement -----------
ਸਿੱਧੂ ਨੂੰ ਰਾਜਾ ਵੜਿੰਗ ਦੀ ਦੋ ਟੁੱਕ: ਕਾਂਗਰਸ ਨੂੰ ਮਜ਼ਬੂਤ ਕਰੋ ਖੁਦ ਨੂੰ ਨਹੀਂ
Published on
----------- Advertisement -----------
----------- Advertisement -----------












