ਸਾਰਾ ਦਿਨ ਸਰੀਰ ਨੂੰ ਤਰੋ-ਤਾਜ਼ਾ ਅਤੇ ਸਿਹਤਮੰਦ ਰੱਖਣ ਲਈ ਸਵੇਰੇ ਸਮੇਂ ਕੀਤਾ ਗਿਆ ਸੇਵਨ ਸਿਹਤਮੰਦ ਹੋਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ ਪਰ ਚਾਹ ਜਾਂ ਕੌਫੀ ਦੀ ਆਦਤ ਸਿਹਤ ਲਈ ਹਾਨੀਕਾਰਕ ਹੈ। ਸਵੇਰੇ ਖਾਲੀ ਪੇਟ ਚਾਹ ਅਤੇ ਕੌਫੀ ਪੀਣ ਨਾਲ ਐਸੀਡਿਟੀ ਅਤੇ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸਵੇਰੇ ਉੱਠ ਕੇ ਚਾਹ ਅਤੇ ਕੌਫੀ ਪੀਣ ਦੀ ਬਜਾਏ ਕੁਝ ਅਜਿਹੇ ਡ੍ਰਿੰਕਸ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਐਨਰਜੀ ਨਾਲ ਭਰਪੂਰ ਹੋਣ ਅਤੇ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੋਣ।

ਦੁੱਧ
ਸਿਹਤ ਮਾਹਿਰਾਂ ਅਨੁਸਾਰ ਸਵੇਰ ਦੇ ਨਾਸ਼ਤੇ ਵਿੱਚ ਚਾਹ ਦੀ ਬਜਾਏ ਦੁੱਧ ਪੀਣ ਦੀ ਆਦਤ ਬਣਾਓ। ਦੁੱਧ ਨੂੰ ਬਹੁਤ ਪੌਸ਼ਟਿਕ ਮੰਨਿਆ ਜਾਂਦਾ ਹੈ। ਵਿਟਾਮਿਨ, ਕੈਲਸ਼ੀਅਮ ਤੱਤ ਨਾਲ ਭਰਪੂਰ ਦੁੱਧ ਦੇ ਨਿਯਮਤ ਸੇਵਨ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਸਵੇਰੇ ਦੁੱਧ ਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਊਰਜਾਵਾਨ ਰਹਿੰਦੇ ਹੋ। ਅਜਿਹੇ ‘ਚ ਰੋਜ਼ਾਨਾ ਸਵੇਰ ਦੇ ਨਾਸ਼ਤੇ ‘ਚ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

ਨਾਰੀਅਲ ਪਾਣੀ
ਨਾਰੀਅਲ ਪਾਣੀ ਸਿਹਤ ਦੇ ਲਿਹਾਜ਼ ਨਾਲ ਕਾਫੀ ਫਾਇਦੇਮੰਦ ਹੁੰਦਾ ਹੈ। ਨਾਰੀਅਲ ਪਾਣੀ ਨੂੰ ਐਨਰਜੀ ਡਰਿੰਕ ਮੰਨਿਆ ਜਾਂਦਾ ਹੈ। ਸਵੇਰੇ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਦਿਨ ਭਰ ਊਰਜਾ ਦੀ ਕਮੀ ਮਹਿਸੂਸ ਨਹੀਂ ਹੁੰਦੀ। ਨਾਰੀਅਲ ਪਾਣੀ ਵਿੱਚ ਚਰਬੀ ਅਤੇ ਚੀਨੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਨਾਰੀਅਲ ਪਾਣੀ ਦਾ ਸੇਵਨ ਹਰ ਤਰ੍ਹਾਂ ਨਾਲ ਸਿਹਤ ਲਈ ਚੰਗਾ ਹੈ।
ਕੋਸਾ ਨਿੰਬੂ ਪਾਣੀ
ਨਿੰਬੂ ਪਾਣੀ ਨੂੰ ਐਨਰਜੀ ਡਰਿੰਕ ਕਿਹਾ ਜਾਂਦਾ ਹੈ। ਗਰਮੀਆਂ ‘ਚ ਤੁਸੀਂ ਕਿਸੇ ਵੀ ਸਮੇਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ, ਜਿਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ ਪਰ ਸਵੇਰੇ ਕੋਸੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਰੀਰ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ।












