ਬਰਨਾਲਾ : – ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਪਰਿਵਾਰ ਨਾਲ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਤੇ ਉਹਨਾਂ ਦੇ ਜੱਦੀ ਪਿੰਡ ਰਾਇਸਰ ਪੰਜਾਬ (ਮਹਿਲ ਕਲਾਂ) ਜ਼ਿਲ੍ਹਾ ਬਰਨਾਲਾ ਵਿਖੇ ਇਕ ਵਿਸ਼ਾਲ ਲਾਈਬ੍ਰੇਰੀ ਸੰਤ ਰਾਮ ਉਦਾਸੀ ਜੀ ਦੇ ਨਾਅ ਤੇ ਬਨਾਉਣ ਦੀ ਗੱਲ ਕਹੀ….ਜਿਸਦੀ ਲਾਗਤ 12 ਲੱਖ ਰੁਪਏ ਹੋਵੇਗੀ….ਬੀਤੇ ਦਿਨ ਸੰਤ ਰਾਮ ਉਦਾਸੀ ਜੀ ਦਾ ਜਨਮਦਿਨ ਸੀ ਤੇ ਅਕਸਰ ਹੀ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਉਹਨਾਂ ਦੀਆਂ ਸਤਰਾਂ ਰਾਹੀਂ ਸਮਾਜ ਦੇ ਮਸਲਿਆਂ ਨੂੰ ਚੁੱਕਦੇ ਰਹੇ ਨੇ ।













