ਨਵੀਂ ਦਿੱਲੀ: ਫਿਲਮ KGF ਦੀ ਸਫਲਤਾ ਨੂੰ ਦੇਖਦੇ ਹੋਏ ਮੇਕਰਸ ਨੇ ਫਿਲਮ KGF ਚੈਪਟਰ 2 ਬਣਾਈ ਹੈ। ਰਿਲੀਜ਼ ਹੁੰਦੇ ਹੀ ਇਸ ਫਿਲਮ ਨੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾ ਲਈ ਹੈ। ਇਸ ਦੇ ਨਾਲ ਹੀ ਕੇਜੀਐਫ ਬਲਾਕਬਸਟਰ ਫਿਲਮ ਆਰਆਰਆਰ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਜਲਦ ਹੀ ਆਪਣਾ ਰਿਕਾਰਡ ਬਣਾ ਲਵੇਗੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਫਿਲਮ ਦੇ ਕਲੈਕਸ਼ਨ ‘ਤੇ ਟਿਕੀਆਂ ਹੋਈਆਂ ਹਨ। ਲੋਕਾਂ ਨੇ KGF ਨੂੰ ਇੰਨਾ ਪਸੰਦ ਕੀਤਾ ਹੈ ਕਿ ਉਹ ਹੁਣ ਇਸ ਫਿਲਮ ਦੇ ਤੀਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪਹਿਲੇ ਦਿਨ 1 – 116 ਕਰੋੜ ਰੁਪਏ
ਦੂਜੇ ਦਿਨ 2 – 90 ਕਰੋੜ ਰੁਪਏ
ਤੀਜੇ ਦਿਨ 3 – 81 ਕਰੋੜ ਰੁਪਏ
ਚੌਥੇ ਦਿਨ 4 – 91.7 ਕਰੋੜ ਰੁਪਏ
ਪੰਜਵੇ ਦਿਨ – 25.57 ਕਰੋੜ ਰੁਪਏ
ਛੇਵੇਂ ਦਿਨ 6 – 19.52 ਕਰੋੜ ਰੁਪਏ
ਸੱਤਵੇਂ ਦਿਨ 7 – 33.00 ਕਰੋੜ ਰੁਪਏ
ਅੱਠਵੇਂ ਦਿਨ 8 – 13.58 ਕਰੋੜ ਰੁਪਏ
ਤੁਹਾਨੂੰ ਦੱਸ ਦੇਈਏ ਕਿ ਕੇਜੀਐਫ ਵਿੱਚ ਯਸ਼ ਦੇ ਨਾਲ ਰਵੀਨਾ ਟੰਡਨ ਅਤੇ ਸੰਜੇ ਦੱਤ ਨਜ਼ਰ ਆ ਚੁੱਕੇ ਹਨ। ਸਾਰੇ ਕਲਾਕਾਰ ਮੁੱਖ ਭੂਮਿਕਾ ਵਿੱਚ ਹਨ। ਫਿਲਮ 14 ਅਪ੍ਰੈਲ ਨੂੰ ਕੰਨੜ, ਤਾਮਿਲ, ਤੇਲਗੂ, ਹਿੰਦੀ ਅਤੇ ਮਲਿਆਲਮ ਭਾਸ਼ਾਵਾਂ ‘ਚ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ਹੋ ਰਹੀ ਹੈ ਕਿ KGF ਦਾ ਤੀਜਾ ਹਿੱਸਾ ਵੀ ਜਲਦ ਹੀ ਬਣ ਸਕਦਾ ਹੈ।
----------- Advertisement -----------
ਫਿਲਮ KGF ਚੈਪਟਰ 2, 9ਵੇਂ ਦਿਨ ਮਚਾ ਰਹੀ ਹੈ ਧਮਾਲ,ਜਾਣੋ ਹੁਣ ਤੱਕ ਦਾ ਕੁਲੈਕਸ਼ਨ
Published on
----------- Advertisement -----------
----------- Advertisement -----------











