August 4, 2026, 4:06 pm
----------- Advertisement -----------
HomeNewsEntertainmentਅਨੁਪਮ ਖੇਰ ਨੇ ਕੀਤਾ ਵੱਡਾ ਖ਼ੁਲਾਸਾ,ਪੈਦਲ ਚੱਲਣ ਵਾਲਿਆਂ ਨੂੰ ਦੱਸਿਆ ''ਸਭ ਤੋਂ...

ਅਨੁਪਮ ਖੇਰ ਨੇ ਕੀਤਾ ਵੱਡਾ ਖ਼ੁਲਾਸਾ,ਪੈਦਲ ਚੱਲਣ ਵਾਲਿਆਂ ਨੂੰ ਦੱਸਿਆ ”ਸਭ ਤੋਂ ਖਤਰਨਾਕ”,ਦੇਖੋ ਵੀਡੀਓ

Published on

----------- Advertisement -----------

ਇਨ੍ਹੀਂ ਦਿਨੀਂ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋ ਰਿਹਾ ਹੈ। ਜਿਸ ਕਾਰਨ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਇੰਨਾ ਹੀ ਨਹੀਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕਈ ਲੋਕ ਆਪਣੇ ਵਾਹਨ ਛੱਡ ਕੇ ਸਾਈਕਲ ਚਲਾਉਣ ਲਈ ਮਜਬੂਰ ਹੋ ਗਏ ਹਨ। ਫਿਲਮ ਦਿ ਕਸ਼ਮੀਰ ਫਾਈਲਜ਼ ਦੇ ਅਦਾਕਾਰ ਅਨੁਪਮ ਖੇਰ ਨੇ ਦੇਸ਼ ਦੀ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਨੁਪਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਉਹ ਕਹਿ ਰਹੇ ਹਨ-‘ਸਾਈਕਲਿੰਗ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਭਾਵ ਕਿ ਜੀ.ਡੀ.ਪੀ. ਲਈ ਬਹੁਤ ਹਾਨੀਕਾਰਕ ਹੈ।

ਇਹ ਹਾਸੋਹੀਣਾ ਲੱਗਦਾ ਹੈ ਪਰ ਇਹ ਸੱਚ ਹੈ, ਕੱਟੂ ਸੱਚ ਹੈ। ਇਕ ਸਾਈਕਲ ਚਲਾਉਣ ਵਾਲਾ ਦੇਸ਼ ਲਈ ਬਹੁਤ ਵੱਡੀ ਆਫਤ ਹੈ, ਕਿਉਂਕਿ ਉਹ ਗੱਡੀ ਨਹੀਂ ਖਰੀਦਦਾ, ਲੋਨ ਨਹੀਂ ਲੈਂਦਾ, ਉਹ ਗੱਡੀ ਦਾ ਬੀਮਾ ਨਹੀਂ ਕਰਵਾਉਂਦਾ। ਉਹ ਤੇਲ ਨਹੀਂ ਖਰੀਦਦਾ, ਉਹ ਗੱਡੀ ਦੀ ਸਰਵਿਸ ਨਹੀਂ ਕਰਵਾਉਂਦਾ ਉਹ ਪੈਸੇ ਦੇ ਕੇ ਗੱਡੀ ਪਾਰਕ ਵੀ ਨਹੀਂ ਕਰਵਾਉਂਦਾ ਹੋਰ ਤਾਂ ਹੋਰ ਉਹ ਮੋਟਾ ਵੀ ਨਹੀਂ ਹੁੰਦਾ’। ਇਸ ਤੋਂ ਬਾਅਦ ਅਨੁਪਮ ਅੱਗੇ ਕਹਿੰਦੇ ਹਨ,’ਇਹ ਸੱਚ ਹੈ ਕਿ ਸਿਹਤਮੰਦ ਵਿਅਕਤੀ ਅਰਥਵਿਵਸਥਾ ਲਈ ਬਿਲਕੁੱਲ ਸਹੀ ਨਹੀਂ ਹੈ, ਕਿਉਂਕਿ ਉਹ ਦਵਾਈਆਂ ਨਹੀਂ ਲੈਂਦਾ,ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਹਸਪਤਾਲ ਨਹੀਂ ਜਾਂਦਾ, ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਡਾਕਟਰ ਨੂੰ ਨਹੀਂ ਮਿਲਦਾ, ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਰਾਸ਼ਟਰ ਦੀ ਜੀ.ਡੀ.ਪੀ. ‘ਚ ਕੋਈ ਯੋਗਦਾਨ ਨਹੀਂ ਦੇ ਰਿਹਾ ਹੈ। ਅਖ਼ੀਰ ‘ਚ ਅਦਾਕਾਰ ਕਹਿੰਦੇ ਹਨ ਕਿ ਇਸ ਦੇ ਉਲਟ ਫਾਸਟ ਫੂਡ ਦੀ ਦੁਕਾਨ 30 ਨੌਕਰੀਆਂ ਪੈਦਾ ਕਰਦੀ ਹੈ।

10 ਦਿਲ ਦੇ ਡਾਕਟਰ, 10 ਮਨੋਵਿਗਿਆਨੀ , 10 ਭਾਰ ਘਟਾਉਣ ਵਾਲੇ ਵੱਖ-ਵੱਖ ਤਰੀਕੇ ਦੇ ਲੋਕ, ਪਰ ਪੈਦਲ ਚੱਲਣ ਵਾਲਾ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਪੈਦਲ ਚੱਲਣ ਵਾਲਾ ਸਾਈਕਲ ਵੀ ਨਹੀਂ ਖਰੀਦਦਾ ਹੈ। ਇਹ ਇਕ ਵਿਅੰਗ ਸੀ। ਇਸ ‘ਚ ਕਈ ਲੋਕ ਇਸ ਨੂੰ ਸੀਰੀਅਸ ਨਾ ਲੈਣਾ। ਇਹ ਨਾ ਸਮਝ ਲੈਣਾ ਕਿ ਇਹ ਸਾਈਕਲ ਵਾਲਿਆਂ ਦਾ ਮਜ਼ਾਕ ਬਣਾ ਰਿਹਾ ਹੈ, ਗਰੀਬਾਂ ਦਾ ਮਜ਼ਾਕ ਬਣਾ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਪਮ ਨੇ ਕੈਪਸ਼ਨ ‘ਚ ਲਿਖਿਆ, ਪੇਸ਼ ਹੈ ਇਕ ਵਿਅੰਗ! ਸਾਈਕਲਿੰਗ ਦੇ ਫਾਇਦੇ ਅਤੇ ਸਰਕਾਰ ਲਈ ਇਸ ਦੇ ਨੁਕਸਾਨ!!!’ ਦੱਸ ਦੇਈਏ ਕਿ ਅਨੁਪਮ ਖੇਰ ਪਿਛਲੇ ਮਹੀਨੇ ਰਿਲੀਜ਼ ਹੋਈ ਆਪਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਨੂੰ ਲੈ ਕੇ ਖੂਬ ਚਰਚਾ ‘ਚ ਆਏ ਸਨ। ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ, ਜੋ ਕਸ਼ਮੀਰੀ ਪੰਡਿਤਾਂ ‘ਤੇ ਹੋਏ ਕਤਲੇਆਮ ਦੀ ਕਹਾਣੀ ਬਿਆਨ ਕਰਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਖੰਨਾ : ਤਾਂਤਰਿਕ ਦੇ ਠੱਗੀ ਦਾ ਸ਼ਿਕਾਰ ਹੋਇਆ ਸ਼ਖਸ; ਸ਼ਿਕਾਇਤ ਦੇਣ ਪਹੁੰਚਿਆ ਥਾਣੇ, ਬਾਥਰੂਮ ‘ਚ ਦਿੱਤੀ ਜਾਨ

ਖੰਨਾ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਰੀਬੀ ਤੋਂ ਰਾਹਤ ਦਿਵਾਉਣ ਦੇ...

*ਭਾਰੀ ਮੀਂਹ ਵਿੱਚ ਸੜਕਾਂ 'ਤੇ ਤੰਬੂ ਲਗਾਉਣ ਲਈ ਮਜ਼ਬੂਰ ਵਿਦਿਆਰਥੀ, ਪੰਜਾਬ ਦੇ ਪਰਿਵਾਰਾਂ ਵਿੱਚ...

ਪੰਜਾਬ ਵਿਧਾਨ ਸਭਾ ਵੱਲੋਂ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਦੇ ਮਾਮਲਿਆਂ ਵਿਰੁੱਧ ਜ਼ੁਬਾਨੀ ਵੋਟ ਨਾਲ ਨਿੰਦਾ ਮਤਾ ਪਾਸ; ਕਾਂਗਰਸ ਨੇ ਕੀਤਾ ਵਾਕਆਊਟ

ਚੰਡੀਗੜ੍ਹ; 3 ਅਗਸਤ 2026:ਪੰਜਾਬ ਵਿਧਾਨ ਸਭਾ ਨੇ ਅੱਜ ਜੈਨ-ਜ਼ੀ (ਨੌਜਵਾਨ ਪੀੜ੍ਹੀ)ਨਾਲ ਦ੍ਰਿੜ੍ਹਤਾ ਨਾਲ ਖੜ੍ਹਦਿਆਂ...

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਨਵੀਂ ਦਿੱਲੀ 3 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਲਕਸ਼ਮੀ...

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...

ਜਲੰਧਰ: ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਲੱਗੀ ਅੱਗ; 5 ਮਰੀਜ਼ਾਂ ਨੇ ਭੱਜ ਕੇ ਬਚਾਈ ਆਪਣੀ ਜਾਨ

ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਅਚਾਨਕ ਅੱਗ ਲੱਗਣ ਗਈ। ਅੱਗ ਲੱਗਣ...

ਪੰਜਾਬ ਕਾਂਗਰਸ ਦਾ Poster War! ਕੌਣ ਕਰ ਰਿਹਾ ਪਾਰਟੀ ਦਾ ਮਾਹੌਲ ਖ਼ਰਾਬ?

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਜੁੱਟੀ ਹੋਈ ਹੈ। ਪੰਜਾਬ ਕਾਂਗਰਸ...