ਆਮਿਰ ਖਾਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਉਹ ਜਲਦ ਹੀ ਫਿਲਮ ਲਾਲ ਸਿੰਘ ਚੱਢਾ ਨਾਲ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੇ ਹਨ। ਜਦੋਂ ਤੋਂ ਆਮਿਰ ਨੇ ਆਪਣੀ ਫਿਲਮ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਆਮਿਰ ਦੇ ਪ੍ਰੋਡਕਸ਼ਨ ਹਾਊਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ‘ਚ ਲਾਲ ਸਿੰਘ ਚੱਢਾ ਨੂੰ ਲੈ ਕੇ ਉਤਸੁਕਤਾ ਹੋਰ ਵਧ ਗਈ ਹੈ। ਵੀਡੀਓ ‘ਚ ਅਭਿਨੇਤਾ ਫਿਲਮ ਦੀ ਟੀਮ ਨਾਲ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਬੱਲੇਬਾਜ਼ੀ ਕਰਦੇ ਹੋਏ, ਸ਼ਾਟ ਲੈਂਦੇ ਹੋਏ ਆਮਿਰ ਕਹਿੰਦੇ ਹਨ, ‘ਮੈਂ ਤੁਹਾਨੂੰ 28 ਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ’।
ਆਮਿਰ ਖਾਨ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 28 ਅਪ੍ਰੈਲ ਨੂੰ ਆਉਣ ਵਾਲੇ ਲਾਲ ਸਿੰਘ ਚੱਢਾ ਦੇ ਟੀਜ਼ਰ ਜਾਂ ਟ੍ਰੇਲਰ ਨੂੰ ਲੈ ਕੇ ਜ਼ਿਆਦਾਤਰ ਲੋਕ ਅੰਦਾਜ਼ੇ ਲਗਾ ਰਹੇ ਹਨ। ਲਾਲ ਸਿੰਘ ਚੱਢਾ ਦੀ ਗੱਲ ਕਰੀਏ ਤਾਂ ਇਹ ਟੌਮ ਹੈਂਕਸ ਸਟਾਰਰ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈ। ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਫਿਲਮ ‘ਚ ਆਮਿਰ ਦੇ ਨਾਲ ਕਰੀਨਾ ਕਪੂਰ ਖਾਨ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ। ਫਿਲਮ ਦੀ ਤਰੀਕ ਦੋ ਵਾਰ ਟਾਲ ਦਿੱਤੀ ਗਈ ਹੈ। ਇਹ ਫਿਲਮ 12 ਅਗਸਤ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਨਾਲ ਆਮਿਰ ਚਾਰ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਆਮਿਰ 2018 ਦੀ ਫਿਲਮ ‘ਠਗਸ ਆਫ ਹਿੰਦੋਸਤਾਨ’ ‘ਚ ਨਜ਼ਰ ਆਏ ਸਨ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ ‘ਤੇ ਖਾਸ ਕਮਾਲ ਨਹੀਂ ਕਰ ਸਕੀ।












