August 3, 2026, 3:19 am
----------- Advertisement -----------
HomeNewsLatest Newsਚੈਲ ਹਿੱਲ ਸਟੇਸ਼ਨ ਦੀਆ ਇਨ੍ਹਾਂ ਖੂਬਸੂਰਤ ਥਾਵਾਂ ਘੁੰਮਣ ਦਾ ਜਰੂਰ ਬਣਾਓ ਪ੍ਰੋਗਰਾਮ

ਚੈਲ ਹਿੱਲ ਸਟੇਸ਼ਨ ਦੀਆ ਇਨ੍ਹਾਂ ਖੂਬਸੂਰਤ ਥਾਵਾਂ ਘੁੰਮਣ ਦਾ ਜਰੂਰ ਬਣਾਓ ਪ੍ਰੋਗਰਾਮ

Published on

----------- Advertisement -----------

ਚੰਡੀਗੜ੍ਹ ਤੋਂ ਲਗਭਗ 100 ਤੋਂ 150 ਕਿਲੋਮੀਟਰ ਦੂਰ ਕੁਝ ਅਜਿਹੀਆਂ ਅਣਜਾਣ ਥਾਵਾਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਜਿਹੀਆਂ ਕਈ ਅਣਦੇਖੀਆਂ ਥਾਵਾਂ ਹਨ ਜਿਨ੍ਹਾਂ ਬਾਰੇ ਸੈਲਾਨੀਆਂ ਨੂੰ ਸ਼ਾਇਦ ਹੀ ਪਤਾ ਹੋਵੇ। ਮਸ਼ੋਬਰਾ, ਸਾਂਜ ਵੈਲੀ, ਕਲਗਾ, ਤੋਂ ਇਲਾਵਾ ਚੰਡੀਗੜ੍ਹ ਤੋਂ ਲਗਭਗ 110 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਚੈਲ ਹਿੱਲ ਸਟੇਸ਼ਨ ਇਕ ਬਹੁਤ ਹੀ ਖੂਬਸੂਰਤ ਪਹਾੜੀ ਜਗ੍ਹਾ ਹੈ।


ਇਥੇ ਦੀ “ਸਾਧੂਪੁਲ ਝੀਲ” ਚੈਲ ਦੀਆ ਦੇਖਣ ਯੋਗ ਸਥਾਨਾਂ ਵਿੱਚੋ ਇਕ ਹੈ। ਇਸ ਸਥਾਨ ਨੇ ਆਪਣੇ ਸ਼ਾਂਤ ਵਾਤਾਵਰਨ ਕਾਰਨ ਸੈਲਾਨੀਆਂ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਇੱਥੇ ਇੱਕ ਛੋਟਾ ਕੈਫੇ ਹੈ ਜੋ ਮੈਗੀ ਅਤੇ ਬਰੈੱਡ-ਆਮਲੇਟ ਵਰਗੇ ਸਨੈਕਸ ਪਰੋਸਦਾ ਹੈ। ਝੀਲ ਨੂੰ ਦੇਖਦੇ ਹੋਏ ਤੁਸੀਂ ਠੰਡੇ ਪਾਣੀ ‘ਚ ਪੈਰ ਡੁਬੋ ਕੇ ਮੈਗੀ ਦਾ ਮਜ਼ਾ ਲੈ ਸਕਦੇ ਹੋ। ਝੀਲ ਸਾਧੂਪਾਲ ਪਿੰਡ ਵਿੱਚ ਹੈ, ਜੋ ਕਿ ਸੋਲਨ ਅਤੇ ਚੈਲ ਦੇ ਵਿਚਕਾਰ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ।


ਚੈਲ ਵਿੱਚ ਰਾਜਗੜ੍ਹ ਪਹਾੜੀ ਉੱਤੇ ਸਥਿਤ ਇਹ ਮਹਿਲ 1891 ਵਿੱਚ ਬਣਾਇਆ ਗਿਆ ਸੀ। ਇਹ ਰਾਜਗੜ੍ਹ ਮਹਿਲ ਵਜੋਂ ਵੀ ਜਾਣਿਆ ਜਾਂਦਾ ਹੈ, ਇਸ ਦੇ ਕੁਝ ਇਤਿਹਾਸਕ ਹਿੱਸੇ ਹਨ ਜੋ ਰਾਇਲਟੀ ਨੂੰ ਪ੍ਰਦਰਸ਼ਿਤ ਕਰਦੇ ਹਨ। ਇਹ ਮਹਿਲ ਸੰਘਣੇ ਜੰਗਲ ਦੇ ਵਿਚਕਾਰ ਸਥਿਤ ਹੈ ਅਤੇ ਝੌਂਪੜੀਆਂ ਨਾਲ ਘਿਰਿਆ ਹੋਇਆ ਹੈ। ਇਹ ਚੈਲ ਵਿੱਚ ਸੈਲਾਨੀਆਂ ਦਾ ਪਸੰਦੀਦਾ ਸਥਾਨ ਹੈ।

ਇਸ ਤੋਂ ਇਲਾਵਾ ਜੇਕਰ ਤੁਸੀਂ ਅਡਵੈਂਚਰ ਦਾ ਸ਼ੌਕ ਰੱਖਦੇ ਹੋ, ਤਾਂ ਤੁਸੀਂ ਚੈਲ ਕਾ ਗੌਰਾ ਅਤੇ ਝੱਜਾ ਟਰੈਕਾਂ ਦੀ ਚੋਣ ਕਰ ਸਕਦੇ ਹੋ। ਉੱਚੇ ਪਾਈਨ ਦੇ ਰੁੱਖਾਂ ਨਾਲ ਘਿਰਿਆ, ਇਹ ਟ੍ਰੈਕ ਥੋੜਾ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਓਨਾ ਹੀ ਸੁੰਦਰ ਹੈ। ਇਹ ਜਗ੍ਹਾ ਤੁਹਾਡੇ ਦਿਮਾਗ ਨੂੰ ਤਰੋਤਾਜ਼ਾ ਕਰੇਗੀ। ਇੱਥੇ ਕੁਝ ਦੇਰ ਬੈਠ ਕੇ ਕੁਦਰਤ ਦੀ ਸੁੰਦਰਤਾ ਦਾ ਆਨੰਦ ਲਿਆ ਜਾ ਸਕਦਾ ਹੈ।
ਦੱਸ ਦਈਏ ਕਿ ਚੈਲ ਕਿਸੇ ਸਮੇਂ ਮਹਾਰਾਜਾ ਭੁਪਿੰਦਰ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸੀ, ਜਿਸ ਨੂੰ ਉਸ ਸਮੇਂ ਕ੍ਰਿਕਟ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ ਇਸ ਕ੍ਰਿਕਟ ਮੈਦਾਨ ਨੂੰ 7500 ਫੁੱਟ ਦੀ ਉਚਾਈ ‘ਤੇ ਬਣਾਇਆ, ਜਿਸ ਕਾਰਨ ਇਹ ਜਗ੍ਹਾ ਪੂਰੀ ਦੁਨੀਆ ‘ਚ ਸਭ ਤੋਂ ਉੱਚੇ ਕ੍ਰਿਕਟ ਮੈਦਾਨ ਵਜੋਂ ਜਾਣੀ ਜਾਣ ਲੱਗੀ। ਮੈਦਾਨਾਂ ਦੀ ਦੇਖਭਾਲ ਫੌਜ ਦੇ ਅਫਸਰਾਂ ਦੁਆਰਾ ਕੀਤੀ ਜਾਂਦੀ। ਸੈਲਾਨੀ ਇਸ ਦੇ ਆਲੇ-ਦੁਆਲੇ ਘੁੰਮ ਸਕਦੇ ਹਨ ਅਤੇ ਤਸਵੀਰਾਂ ਕਲਿੱਕ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...

 ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ

ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ...

ਯੁੱਧ ਨਸ਼ਿਆਂ ਵਿਰੁਧ ਦੇ 519ਵੇਂ ਦਿਨ 85 ਨਸ਼ਾ ਤਸਕਰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 2 ਅਗਸਤ:’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 194ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ...

ਚੋਣ ਅਮਲੇ ਦੀ ਸਖ਼ਤ ਮਿਹਨਤ ਸਫ਼ਲ, ਪੰਜਾਬ ਭਰ ਵਿੱਚ 100 ਫ਼ੀਸਦੀ ਡਿਜਟਾਈਜ਼ੇਸ਼ਨ ਦਾ ਟੀਚਾ ਹਾਸਲ

ਚੰਡੀਗੜ੍ਹ, 2 ਅਗਸਤ: ਪੰਜਾਬ ਰਾਜ ਵਿੱਚ ਚਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੌਰਾਨ ਚੋਣ ਅਮਲੇ...

    * ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 500 ਦਿਨ ਪੂਰੇ; ਹੁਣ ਤੱਕ 70,000 ਨਸ਼ਾ ਤਸਕਰ ਗ੍ਰਿਫ਼ਤਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੁਧਿਆਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ...

ਪੰਜਾਬ ਭਾਜਪਾ ਵਲੋਂ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ 6 ਨਵੇਂ...

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...