ਲੁਧਿਆਣਾ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਪੰਜਾਬ ਨੂੰ ਚੀਤੇ ਦੀ ਇੱਕ ਅਲੋਪ ਹੋ ਚੁੱਕੀ ਪ੍ਰਜਾਤੀ ਦੀ ਖੱਲ ਸਪਲਾਈ ਕਰਨ ਵਾਲੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਖੱਲਾਂ ਵੀ ਬਰਾਮਦ ਹੋਈਆਂ ਹਨ। ਪੁਲੀਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ‘ਚੋਂ ਚੀਤੇ ਦੀਆਂ ਤਿੰਨ ਖੱਲਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਇਹ ਕਾਰਵਾਈ ਜੰਗਲੀ ਜੀਵ ਅਪਰਾਧ ਬਿਊਰੋ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ।
ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਲੁਧਿਆਣਾ ਦਾ ਇੱਕ ਤਸਕਰ ਤੇਂਦੁਏ ਦੀ ਖੱਲ ਸਪਲਾਈ ਕਰ ਰਿਹਾ ਹੈ। ਵਿਭਾਗ ਨੇ ਪੁਲੀਸ ਟੀਮ ਨਾਲ ਸੰਪਰਕ ਕੀਤਾ। ਜਿਸ ਦੇ ਆਧਾਰ ‘ਤੇ ਜਾਲ ਵਿਛਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਕਤ ਪੁਲਿਸ ਕਮਿਸ਼ਨਰ ਨੇ ਹੋਟਲ ਰੈਸਟੋਰੈਂਟ ਨੂੰ ਦਿੱਤੀਆਂ ਹਦਾਇਤਾਂ ਦਾ ਵੀ ਜ਼ਿਕਰ ਕੀਤਾ, ਜਿਸ ਕਰਕੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ |
----------- Advertisement -----------
ਲੁਧਿਆਣਾ ਪੁਲਿਸ ਨੇ ਚੀਤੇ ਦੀ ਖੱਲ ਦੀ ਤਸਕਰੀ ਕਰਨ ਵਾਲੇ ਨੂੰ ਫੜਿਆ
Published on
----------- Advertisement -----------
----------- Advertisement -----------












