May 1, 2026, 3:55 pm
----------- Advertisement -----------
HomeNewsLatest Newsਪਟਿਆਲਾ ਦੀ ਵਾਪਰੀ ਮੰਦਭਾਗੀ ਘਟਨਾ ਹਰ ਪੰਜਾਬੀ ਅਤੇ ਹਰ ਭਾਰਤੀ ਲਈ ਬਹੁਤ...

ਪਟਿਆਲਾ ਦੀ ਵਾਪਰੀ ਮੰਦਭਾਗੀ ਘਟਨਾ ਹਰ ਪੰਜਾਬੀ ਅਤੇ ਹਰ ਭਾਰਤੀ ਲਈ ਬਹੁਤ ਚਿੰਤਾ ਦਾ ਵਿਸ਼ਾ: ਸ਼ਰਮਾ

Published on

----------- Advertisement -----------

ਜਦੋਂ ਮੁੱਖ ਮੰਤਰੀ ਨੂੰ ਪਤਾ ਸੀ ਕਿ ਸੂਬੇ ‘ਚ ਤਣਾਅ ਦਾ ਮਹੌਲ ਹੈ ਤਾਂ ਪੰਜਾਬ ਸਰਕਾਰ ਪਿਛਲੇ ਦਸ ਦਿਨਾਂ ਵਿੱਚ ਕੀ ਕਰ ਰਹੀ ਸੀ? ਕੀ ਆਪ ਪੰਨੂ ਨੂੰ ਖੁਸ਼ ਕਰਨ ਵਿਚ ਲਗੀ ਹੈ? : ਅਸ਼ਵਿਨੀ ਸ਼ਰਮਾ
ਚੰਡੀਗੜ: 29 ਅਪ੍ਰੈਲ : – ਪਟਿਆਲਾ ‘ਚ ਵਾਪਰੀ ਮੰਦਭਾਗੀ ਘਟਨਾ ਤੋਂ ਆਮ ਆਦਮੀ ਪਾਰਟੀ ਦਾ, ਜਿੱਥੇ ‘ਅਸਲੀ ਚਿਹਰੇ’ ਸਬਦੇ ਸਾਹਮਣੇ ਆਈਆ ਹੈ, ਉਥੇ ਪੰਜਾਬ ਪ੍ਰਤੀ ਮਕਸਦ ਵੀ ਬੇਨਕਾਬ ਹੋ ਗਿਆ ਹੈ। ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਸਖ਼ਤ ਮਿਹਨਤ ਨਾਲ ਕਾਇਮ ਕੀਤੀ ਗਈ ਸ਼ਾਂਤੀ ਨੂੰ ਕਿਸੇ ਵੀ ਸੂਰਤ ਵਿਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਪੰਜਾਬੀਅਤ ਨਾਲ ਹਰਾਇਆ ਜਾਵੇਗਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਵੱਡੀ ਘਟਨਾ ਨੂੰ ਵਾਪਰਨ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਤਣਾਅ ਬਣਿਆ ਹੋਇਆ ਸੀ ਅਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਸੇ ਵੀ ਹਾਦਸੇ ਨੂੰ ਰੋਕਣ ਲਈ ਚੌਕਸ ਰਹਿਣਾ ਚਾਹੀਦਾ ਸੀ। ਜਿਹੜਾ ਸੂਬਾ ਅੱਤਵਾਦ ਦੇ ਲੰਬੇ ਕਾਲੇ ਦੌਰ ਵਿੱਚੋਂ ਗੁਜ਼ਰ ਚੁੱਕਾ ਹੈ, ਉੱਥੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਨ ਦਾ ਖ਼ਤਰਾ ਮੁੱਲ ਨਹੀਂ ਲਿਆ ਜਾ ਸਕਦਾ। ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਹਨ ਅਤੇ ਪੰਜਾਬ ਪ੍ਰਤੀ ਅਜਿਹੇ ਫੈਸਲੇ ਲਏ ਜਾ ਰਹੇ ਹਨ ਜਿਨ੍ਹਾਂ ਦੇ ਦੂਰਗਾਮੀ ਸਿੱਟੇ ਨਿਕਲਣਗੇ। ਭਗਵੰਤ ਮਾਨ ਵੱਲੋਂ ਪੰਜਾਬ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ। ਅਸੀਂ ਅੱਤਵਾਦ ਦੇ ਭਿਆਨਕ ਦੌਰ ਵਿੱਚੋਂ ਗੁਜ਼ਰ ਚੁੱਕੇ ਹਾਂ ਅਤੇ ਕਿਸੇ ਵੀ ਦੇਸ਼ ਵਿਰੋਧੀ ਤਾਕਤ ਦੇ ਨਾਪਾਕ ਮਨਸੂਬਿਆਂ ਨੂੰ ਆਪਣੇ ਸੂਬੇ ਜਾਂ ਦੇਸ਼ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਝੁਕਾਅ ਦੇਸ਼ ਵਿਰੋਧੀ ਤਾਕਤਾਂ ਵੱਲ ਹੈ ਅਤੇ ਪੰਨੂੰ ਖਾਲਿਸਤਾਨੀ ਵਿਚਾਰਧਾਰਾ ਦਾ ਧਾਰਨੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਬੜੀਆਂ ਭੜਕਾਉ ਗੱਲਾਂ ਕਰ ਰਿਹਾ ਹੈ। ਧਿਆਨ ਯੋਗ ਹੈ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਕੁਝ ਦੇਸ਼ ਵਿਰੋਧੀ ਅਤੇ ਅਰਾਜਕਤਾ ਫੈਲਾਉਣ ਵਾਲੇ ਤੱਤਾਂ ਨੇ ਇਥੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਇੱਕ ਸਰਹੱਦੀ ਸੂਬੇ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਸਥਿਤੀ ਦਾ ਪਹਿਲਾਂ ਜਾਇਜ਼ਾ ਲੈਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਅਤੇ ਜਦੋਂ ਤਣਾਅ ਵਧ ਰਿਹਾ ਸੀ ਤਾਂ ਸਾਰੇ ਅੱਖਾਂ ਬੰਦ ਕਰਕੇ ਬੈਠੇ ਸਨ। ਸ਼ਰਮਾ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਤਿ ਸੰਵੇਦਨਸ਼ੀਲ ਮਾਹੌਲ ਪੈਦਾ ਕਰਨ ਦਾ ਅਧਿਕਾਰ ਨਹੀਂ ਹੈ। ਭਾਜਪਾ ਪੰਜਾਬ ਵਿੱਚ ਸਦਭਾਵਨਾ ਅਤੇ ਸ਼ਾਂਤੀ ਲਈ ਖੜੀ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਗੋਪੀ ਨਿੱਝਰ ਨੂੰ ਕਾਰ ਅੰਦਰ ਮਾਰੀ ਗੋਲੀਆਂ,ਸੁੱਖਾ ਕਾਹਲਵਾਂ ਕਤਲ ਕੇਸ ਦਾ ਸੀ ਮੁੱਖ ਗਵਾਹ

ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਵਾਪਰੀ ਖੂਨੀ ਵਾਰਦਾਤ ਤੋਂ ਬਾਅਦ ਪੂਰੇ...

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

*ਚੰਡੀਗੜ੍ਹ, 30 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...

ਮਈ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ: ਕਮਰਸ਼ੀਅਲ LPG ਸਿਲੰਡਰ 993 ਰੁਪਏ ਮਹਿੰਗਾ, ਘਰੇਲੂ ਸਿਲੰਡਰ ਦੇ ਰੇਟ ਜਿਉਂ ਦੇ ਤਿਉਂ

ਨਵੀਂ ਦਿੱਲੀ: ਮਈ ਮਹੀਨੇ ਦੀ ਸ਼ੁਰੂਆਤ ਨਾਲ ਹੀ ਕਮਰਸ਼ੀਅਲ LPG ਵਰਤੋਂਕਾਰਾਂ ਨੂੰ ਵੱਡਾ ਝਟਕਾ...

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...