ਸ੍ਰੀ ਆਨੰਦਪੁਰ ਸਾਹਿਬ : – ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਸੱਤ ਵਿਅਕਤੀ ਅਸਲੇ ਸਮੇਤ ਕਾਬੂ ਕੀਤੇ ਗਏ ਹਨ | ਚਾਰ ਕੋਲ ਆਪਣੇ ਲਾਈਸੈਂਸੀ ਹਥਿਆਰ ਜਦਕਿ ਤਿੰਨ ਵਿਅਕਤੀ ਕਿਸੇ ਹੋਰ ਦੇ ਲਾਈਸੈਂਸ ਹਥਿਆਰਾਂ ਨਾਲ ਫੜੇ ਗਏ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਸਰਾਂ ਦੇ ਵਿਚੋਂ 6 ਵੱਡੇ ਹਥਿਆਰ ਬਰਾਮਦ ਹੋਏ ਹਨ । ਇਨ੍ਹਾਂ ਵਿਚੋਂ ਦੋ ਨਾਲੀ ਬੰਦੂਕ, 12 ਬੋਰ, 30 ਬੋਰ, 315 ਬੋਰ ਆਦਿ ਦੇ ਹਥਿਆਰ ਸ਼ਾਮਲ ਹਨ । ਇਨ੍ਹਾਂ ਹਥਿਆਰਾਂ ਵਿਚੋਂ ਲਾਇਸੈਂਸਧਾਰੀ ਹਥਿਆਰ ਹਨ , ਜਿਨ੍ਹਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਪੁਲਿਸ ਨੇ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ । ਸਾਰੇ ਆਰੋਪੀਆਂ ਨੂੰ ਫਿਲਹਾਲ ਪੁਲਸ ਨੇ ਆਨੰਦਪੁਰ ਸਾਹਿਬ ਦੇ ਥਾਣੇ ਵਿੱਚ ਕੀਤਾ ਬੰਦ |
----------- Advertisement -----------
ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ 7 ਵਿਅਕਤੀ ਅਸਲੇ ਸਮੇਤ ਕਾਬੂ
Published on
----------- Advertisement -----------












