ਤਰਨਤਾਰਨ ਤੋਂ ਦਰਸ਼ਨ ਸਿੰਘ ਸੰਧੂ ਦੀ ਰਿਪੋਰਟ
ਤਰਨਤਾਰਨ, 2 ਮਈ 2022 – ਪੱਟੀ ਦੇ ਕੁੱਲਾ ਚੌਂਕ ਵਿਚ ਛੋਟਾ ਹਾਥੀ ਵਾਹਨ ਚਾਲਕਾਂ ਵੱਲੋਂ ਜੁਗਾੜੁ ਮੋਟਰਸਾਈਕਲ ਰੇਹੜੀ ਵਾਲਿਆਂ ਖਿਲਾਫ ਧਰਨਾ ਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਛੋਟਾ ਹਾਥੀ ਵਾਹਨ ਚਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਛੋਟਾ ਹਾਥੀ ਵਾਹਨ ਚਾਲਕਾਂ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਸਰਕਾਰ ਨੂੰ ਪੂਰਾ ਟੈਕਸ ਭਰ ਰਹੇ ਹਨ, ਪਰ ਉਸਦੇ ਬਾਵਜੂਦ ਇਹ ਜੁਗਾੜੁ ਰੇਹੜੀਆਂ ਵਾਲੇ ਉਨ੍ਹਾਂ ਦੇ ਕਾਰੋਬਾਰ ਨੂੰ ਢਾਹ ਲਗਾ ਰਹੇ ਹਨ ,ਉਨ੍ਹਾਂ ਕਿਹਾ ਕਿ ਥ੍ਰੀਵੀਲਰ ਵਾਲੇ ਜੇਕਰ 3 ਸਵਾਰੀਆਂ ਤੋਂ ਵੱਧ ਬੈਠਾ ਲੈਣ ਤਾਂ ਪੁਲੀਸ ਉਨ੍ਹਾਂ ਦਾ ਚਲਾਨ ਕੱਟ ਦਿੰਦੇ ਹਨ ,ਉਨ੍ਹਾਂ ਕਿਹਾ ਜੁਗਾੜੁ ਰੇਹੜੀਆਂ ਵਾਲੇ 7-8 ਸਵਾਰੀਆਂ ਲਿਜਾ ਰਹੇ ਹਨ, ਕੋਈ ਚਲਾਨ ਨਹੀਂ ਓਵਰਲੋਡ ਸਮਾਨ ਲਿਜਾ ਰਹੇ, ਕੋਈ ਨਹੀਂ ਪੁੱਛ ਰਿਹਾ।
ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਇਨ੍ਹਾਂ ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ, ਬਾਅਦ ਵਿਚ ਆਪਣਾ ਫੈਸਲਾ ਵਾਪਿਸ ਲੈ ਲਿਆ। ਜਿਸ ਕਰਕੇ ਸਾਡੇ ਕਾਰੋਬਾਰ ਨੇ ਢਾਅ ਲੱਗ ਰਹੀ ਹੈ। ਜੇਕਰ ਸਰਕਾਰ ਨੇ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਅੰਮ੍ਰਿਤਸਰ ਹਰੀਕੇ ਰੋਡ ਜਾਮ ਕਰਾਂਗੇ।
ਇਸ ਮੌਕੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਬਿਨਾ ਆਗਿਆ ਦੇ ਧਰਨਾ ਦਿੱਤਾ ਹੈ ਇਨ੍ਹਾਂ ਨੂੰ ਕਿਹਾ ਗਿਆ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਨ੍ਹਾਂ ਕਿਹਾ ਕਿ ਧਰਨਾ ਖ਼ਤਮ ਕਰਵਾ ਦਿੱਤਾ ਗਿਆ ਹੈ।












