ਬਾਲੀਵੁੱਡ ਦੇ ‘ਹੀਰੋ ਨੰਬਰ 1’ ਗੋਵਿੰਦਾ ਨਾਲ ਕੌਣ ਡਾਂਸ ਨਹੀਂ ਕਰਨਾ ਚਾਹੁੰਦਾ? 80 ਦੇ ਦਹਾਕੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲੈਣ ਵਾਲੇ ਗੋਵਿੰਦਾ ਨੂੰ ਬੀ-ਟਾਊਨ ਦਾ ਸਭ ਤੋਂ ਵਧੀਆ ਡਾਂਸਰ ਕਿਹਾ ਜਾਂਦਾ ਹੈ। ਅਜਿਹੇ ‘ਚ ਜਦੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਈਸ਼ਾ ਦਿਓਲ ਨੂੰ ਗੋਵਿੰਦਾ ਨਾਲ ਡਾਂਸ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਇਸ ਦਾ ਪੂਰਾ ਫਾਇਦਾ ਉਠਾਇਆ। ਜੀ ਹਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੋਵਿੰਦਾ ਨਾਲ ਡਾਂਸ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਦੋਵਾਂ ਦੇ ਸ਼ਾਨਦਾਰ ਡਾਂਸ ਮੂਵਜ਼ ਦੇਖੇ ਜਾ ਸਕਦੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਇਹ ਗੀਤ ਗੋਵਿੰਦਾ ਅਤੇ ਨੀਲਮ ਦੀ ਫ਼ਿਲਮ ‘ਖੁਦਗਰਜ਼’ ਦਾ ਗੀਤ ਹੈ ।ਜਿਸ ਨੂੰ ਦੋਵਾਂ ‘ਤੇ ਫਿਲਮਾਇਆ ਗਿਆ ਸੀ । ਈਸ਼ਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ‘ਚ ਦੋਵੇਂ ਸਿਤਾਰੇ ਸਫੈਦ ਸ਼ਰਟ ਅਤੇ ਡੈਨੀਮ ‘ਚ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਈਸ਼ਾ ਨੇ ਕੈਪਸ਼ਨ ‘ਚ ਲਿਖਿਆ, ‘ਓ.ਜੀ. ਦੇ ਨਾਲ ਖ਼ੁਦ ਗੋਵਿੰਦਾ ਤੁਹਾਡੇ ਨਾਲ ਨੱਚਣਾ ਬਹੁਤ ਚੰਗਾ ਲੱਗਾ।” ਇਸ ਦੇ ਨਾਲ ਹੀ ਗੋਵਿੰਦਾ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦੋਵਾਂ ਦੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੀਲਮ ਕੋਠਾਰੀ ਨੇ ਪਿਆਰ ਦਿੱਤਾ ਹੈ। ਉਸਨੇ ਦਿਲ ਦੇ ਇਮੋਜੀ ਨਾਲ ਟਿੱਪਣੀ ਕੀਤੀ ਹੈ।












