July 22, 2026, 8:20 pm
----------- Advertisement -----------
HomeNewsEntertainmentਆਪਣੀ ਸੱਸ ਦੇ ਨਾਲ ਘਰ ਦੇ ਕੰਮਾਂ ‘ਚ ਮਦਦ ਕਰਦੀ ਆਈ ਨਜ਼ਰ...

ਆਪਣੀ ਸੱਸ ਦੇ ਨਾਲ ਘਰ ਦੇ ਕੰਮਾਂ ‘ਚ ਮਦਦ ਕਰਦੀ ਆਈ ਨਜ਼ਰ ਨੀਰੂ ਬਾਜਵਾ, ਵੇਖੋ ਵੀਡੀਓ

Published on

----------- Advertisement -----------

ਪੰਜਾਬੀ ਫ਼ਿਲਮੀ ਜਗਤ ਦੀ ਸੁਪਰਫਿੱਟ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੀ ਸੱਸ ਨੂੰ ਵਿਆਹ ਬਾਰੇ ਪੁੱਛਦੀ ਹੈ ਕਿ ਵਿਆਹ ਕਿੰਨੀ ਕੁ ਉਮਰ ‘ਚ ਹੋ ਜਾਣਾ ਚਾਹੀਦਾ ਹੈ । ਜਿਸ ਤੋਨ ਬਾਅਦ ਉਸ ਦੀ ਸੱਸ ਕਹਿੰਦੀ ਹੈ ਕਿ 25 ਸਾਲ ਦੀ ਉਮਰ ਤਕ ਵਿਆਹ ਕਰ ਦੇਣਾ ਚਾਹੀਦਾ ਹੈ । ਕਿਉਂਕਿ ਇਸ ਤੋਂ ਬਾਅਦ ਜੁਆਕ ਵਿਆਹ ਲਈ ਨਹੀਂ ਮੰਨਦੇ । ਦਰਅਸਲ ਇਹ ਵੀਡੀਓ ਨੀਰੂ ਬਾਜਵਾ ਨੇ ਇਹ ਵੀਡੀਓ ਆਪਣੀ ਫ਼ਿਲਮ ‘ਕੋਕਾ’ ਨੂੰ ਲੈ ਕੇ ਬਣਾਇਆ ਹੈ । ਕਿਉਂਕਿ ਇਸ ਫ਼ਿਲਮ ‘ਚ ਨੀਰੂ ਬਾਜਵਾ ਨੇ ਵੱਡੀ ਉਮਰ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਆਪਣੇ ਤੋਂ ਘੱਟ ਉਮਰ ਦੇ ਸ਼ਖਸ ਦੇ ਨਾਲ ਪਿਆਰ ਹੋ ਜਾਂਦਾ ਹੈ ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੰਮੀ ਤੇ ਮੈਂ ਵਿਆਹ ਦੀ ਸਹੀ ਉਮਰ ਬਾਰੇ ਗੱਲ ਕਰ ਰਹੇ ਹਾਂ ਤੇ ਮੰਮੀ ਦਾ ਜਵਾਬ ਪੂਰੀ ਈਮਾਨਦਾਰੀ ਦੇ ਨਾਲ । ਧੰਨਵਾਦ ਮੰਮੀ ਲਵ ਯੂ, ਮੰਮੀ ਸਭ ਲਈ ਸੇਬ ਕੱਟ ਰਹੇ ਹਨ ਤੇ ਮੈਂ ਡਿਨਰ ਦੇ ਲਈ ਗੰਡੇ ਕੱਟ ਰਹੀ ਹਾਂ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਤਿੰਦਰ ਸਰਤਾਜ ਦੇ ਨਾਲ ਕਲੀ ਜੋਟਾ ਫ਼ਿਲਮ ਚ ਨਜ਼ਰ ਆਵੇਗੀ। ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਕਲਾਕਾਰ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਿਛਲੇ ਸਾਲ ਉਹ ਪਾਣੀ ਚ ਮਧਾਣੀ ਤੇ ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮ ਚ ਨਜ਼ਰ ਆਈ ਸੀ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਨੂੰ ਹੋਰ ਅੱਗੇ ਵਧਾਉਣ ਲਈ ਉਨ੍ਹਾਂ ਦਾ ਖੁਦ ਹੌਮ ਪ੍ਰੋਡਕਸ਼ਨ ਹੈ ਜਿਸ ਦੇ ਬੈਨਰ ਦੇ ਹੇਠ ਉਹ ਪੰਜਾਬੀ ਗੀਤ ਤੇ ਫ਼ਿਲਮਾਂ ਰਿਲੀਜ਼ ਕਰਦੀ ਹੈ। ਨੀਰੂ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਬਹੁਤ ਜਲਦ ਉਹ ਹਾਲੀਵੁੱਡ ਫ਼ਿਲਮ ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...