ਗਿਆਨਵਾਪੀ ਵਿਵਾਦ ‘ਤੇ ਭਾਜਪਾ ਨੇਤਾ ਅਤੇ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਨਿਗਮ ਦੀ ਚੇਅਰਪਰਸਨ ਬਬੀਤਾ ਫੋਗਾਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਬੀਤਾ ਫੋਗਾਟ ਨੇ ਟਵੀਟ ਕੀਤਾ ਕਿ “ਮੋਦੀ ਹੈ ਤਾਂ ਮੁਮਕਿਨ ਹੈ। ਭਾਰਤ ਦੀਆਂ ਸਾਰੀਆਂ ਮਸਜਿਦਾਂ ਦਾ ਸਰਵੇਖਣ ਕੀਤਾ ਜਾਵੇ।” ਬਬੀਤਾ ਦੇ ਇਸ ਵਿਵਾਦਿਤ ਟਵੀਟ ‘ਤੇ ਯੂਜ਼ਰਸ ਵੱਲੋਂ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।


ਬਬੀਤਾ ਫੋਗਾਟ ਦੇ ਟਵੀਟ ‘ਤੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਜਵਾਬ ਦਿੱਤਾ ਕਿ ਸਰਵੇ ਦੀ ਕੀ ਲੋੜ ਹੈ, ਸਰਕਾਰ ਤੁਹਾਡੀ, ਲੋਕਤੰਤਰ ਤੁਹਾਡਾ, ਅਦਾਲਤ ਤੁਹਾਡੀ, ਜੱਜ ਤੁਹਾਡੇ, ਪੁਲਿਸ ਤੁਹਾਡੀ, ਭੀੜ ਤੁਹਾਡੀ, ਜੋ ਮਰਜ਼ੀ ਰੱਖ ਲਓ ਅਤੇ ਮੰਦਰ ਐਲਾਨ ਦਿਓ। ਸਰਵੇਖਣ ਸਿਰਫ਼ ਇੱਕ ਬਹਾਨਾ ਹੈ, ਸਾਰੀਆਂ ਸੈਟਿੰਗਾਂ ਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ।












