July 21, 2026, 9:37 pm
----------- Advertisement -----------
HomeNewsLatest Newsਥਾਈਲੈਂਡ ਓਪਨ: ਪੀ ਵੀ ਸਿੰਧੂ ਅਤੇ ਸ਼੍ਰੀਕਾਂਤ ਪ੍ਰੀ-ਕੁਆਰਟਰ 'ਚ; ਸਾਇਨਾ ਪਹਿਲੇ ਦੌਰ...

ਥਾਈਲੈਂਡ ਓਪਨ: ਪੀ ਵੀ ਸਿੰਧੂ ਅਤੇ ਸ਼੍ਰੀਕਾਂਤ ਪ੍ਰੀ-ਕੁਆਰਟਰ ‘ਚ; ਸਾਇਨਾ ਪਹਿਲੇ ਦੌਰ ‘ਚ ਹਾਰ ਕੇ ਬਾਹਰ

Published on

----------- Advertisement -----------

ਬੈਂਕਾਕ : – ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਥਾਮਸ ਕੱਪ ਜੇਤੂ ਟੀਮ ਦੇ ਮੈਂਬਰ ਕਿਦਾਂਬੀ ਸ਼੍ਰੀਕਾਂਤ ਥਾਈਲੈਂਡ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਇਸ ਦੇ ਨਾਲ ਹੀ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਪਹਿਲੇ ਦੌਰ ‘ਚ ਹਾਰ ਕੇ ਬਾਹਰ ਹੋ ਗਈ। ਸਿੰਧੂ ਅਤੇ ਕਿਦਾਂਬੀ ਤੋਂ ਇਲਾਵਾ ਮਾਲਵਿਕਾ ਬੰਸੋਲ ਵੀ ਦੂਜੇ ਦੌਰ ‘ਚ ਪਹੁੰਚ ਗਈ ਹੈ।
ਸਿੰਧੂ ਨੇ ਅਮਰੀਕਾ ਦੀ ਲੋਰੇਮ ਲੈਮ ਨੂੰ 21-19, 18-21, 21-18 ਨਾਲ ਹਰਾਇਆ। ਸਿੰਧੂ ਅਤੇ ਲੋਰੇਮ ਜਨਵਰੀ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਸਿੰਧੂ ਨੇ ਤਿੰਨੋਂ ਜਿੱਤੇ ਹਨ। ਹੁਣ ਪ੍ਰੀ-ਕੁਆਰਟਰ ਫਾਈਨਲ ‘ਚ ਉਨ੍ਹਾਂ ਦਾ ਸਾਹਮਣਾ ਡੀ. ਕੋਰੀਆ ਦਾ ਸਿਮ ਯੂ ਜਿਨ ਦਾ ਹੋਵੇਗਾ।
ਭਾਰਤੀ ਟੀਮ ਦਾ ਹਿੱਸਾ ਰਹੇ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਥਾਈਲੈਂਡ ਓਪਨ ਦਾ ਆਪਣਾ ਪਹਿਲਾ ਮੈਚ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਨੂੰ ਹਰਾ ਕੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ। ਇੰਪੈਕਟ ਏਰੀਨਾ ‘ਚ ਹੋਏ ਮੈਚ ‘ਚ ਸ਼੍ਰੀਕਾਂਤ ਨੇ ਪਹਿਲੀ ਗੇਮ 18-21 ਨਾਲ ਹਾਰਨ ਤੋਂ ਬਾਅਦ 21-10, 21-16 ਨਾਲ ਵਾਪਸੀ ਕਰਦੇ ਹੋਏ ਥਾਈਲੈਂਡ ਓਪਨ ਦੇ ਸ਼ੁਰੂਆਤੀ ਦੌਰ ‘ਚ ਜਿੱਤ ਦਰਜ ਕੀਤੀ।
ਸਾਇਨਾ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਕੋਰੀਆ ਦੀ ਕਿਮ ਗਾ-ਏਯੂਮ ਤੋਂ 21-11, 15-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮਾਲਵਿਕਾ ਬੰਸੋਦ ਆਪਣੇ ਪਹਿਲੇ ਦੌਰ ਦਾ ਮੈਚ ਜਿੱਤਣ ‘ਚ ਸਫਲ ਰਹੀ। ਮਾਲਵਿਕਾ ਨੇ ਮਾਰੀਆ ਅਲਟੀਨਾ ਨੂੰ ਤਿੰਨ ਗੇਮਾਂ ਤੱਕ ਚੱਲੇ ਮੁਕਾਬਲੇ ਵਿੱਚ 17-21, 21-15, 21-11 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿੱਚ ਅਸ਼ਮਿਤਾ ਚਲੀਹਾ ਅਤੇ ਆਕਰਸ਼ੀ ਕਸ਼ਯਪ ਦੀ ਜੋੜੀ ਨੂੰ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਮਿਤਾ ਨੂੰ ਵਿਸ਼ਵ ਦੀ ਸੱਤਵੇਂ ਨੰਬਰ ਦੀ ਬੈਡਮਿੰਟਨ ਖਿਡਾਰੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਤੋਂ 10-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਆਕਰਸ਼ੀ ਕਸ਼ਯਪ ਨੂੰ ਵੀ ਕੈਨੇਡਾ ਦੀ ਮਿਸ਼ੇਲ ਲੀ ਤੋਂ 13-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪਹਿਲੇ ਦੌਰ ‘ਚ ਹੀ ਬਾਹਰ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...