May 12, 2026, 2:46 am
----------- Advertisement -----------
HomeNewsAutomobilesਚੱਲਦੀ ਟਰੇਨ ਤੋਂ ਡਿੱਗਿਆ ਪੁੱਤਰ, ਫਿਰ ਮਾਂ ਤੇ ਭੈਣ ਨੇ ਵੀ ਮਾਰੀ...

ਚੱਲਦੀ ਟਰੇਨ ਤੋਂ ਡਿੱਗਿਆ ਪੁੱਤਰ, ਫਿਰ ਮਾਂ ਤੇ ਭੈਣ ਨੇ ਵੀ ਮਾਰੀ ਛਾਲ, ਪੜ੍ਹੋ ਪੂਰਾ ਮਾਮਲਾ

Published on

----------- Advertisement -----------

ਹਨੂੰਮਾਨਗੜ੍ਹ ਤੋਂ ਫ਼ਿਰੋਜ਼ਪੁਰ ਜਾ ਰਹੀ ਇੰਟਰਸਿਟੀ ਐਕਸਪ੍ਰੈਸ ਜਦ ਅਬੋਹਰ ਤੋਂ ਰਵਾਨਾ ਹੋਈ ਤਾਂ ਇੱਕ 22 ਸਾਲਾ ਨੌਜਵਾਨ ਪੈਰ ਤਿਲਕ ਕੇ ਰੇਲਗੱਡੀ ਤੋਂ ਹੇਠਾਂ ਡਿੱਗ ਗਿਆ। ਇਹ ਦੇਖ ਕੇ ਟਰੇਨ ‘ਚ ਮੌਜੂਦ ਉਸ ਦੀ ਮਾਂ ਅਤੇ ਭੈਣ ਨੇ ਵੀ ਚੱਲਦੀ ਟਰੇਨ ‘ਚੋਂ ਛਾਲ ਮਾਰ ਦਿੱਤੀ ਅਤੇ ਤਿੰਨੋਂ ਜ਼ਖਮੀ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਡਰਾਈਵਰ ਨੇ ਗੱਡੀ ਰੋਕ ਦਿੱਤੀ ਅਤੇ ਸੂਚਨਾ ਮਿਲਦੇ ਹੀ ਜੀਆਰਪੀ ਦੇ ਏਐਸਆਈ ਭੁਪਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਤਿੰਨਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਨ੍ਹਾਂ ‘ਚੋਂ ਇਕ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਜ਼ਖਮੀ ਦੇ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਹਨੂੰਮਾਨਗੜ੍ਹ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੀਆ ਨੇੜੇ ਪਿੰਡ ਫਤਿਹਪੁਰ ਦਲੀਆਂ ਦੀ ਵਸਨੀਕ ਕੌਸ਼ੱਲਿਆ ਦੇਵੀ ਆਪਣੇ ਵੱਡੇ ਲੜਕੇ ਗੁਰਮੇਲ ਸਿੰਘ ਪੁੱਤਰ ਮੱਖਣ ਸਿੰਘ, ਛੋਟੇ ਪੁੱਤਰ ਨਾਲ ਪਿੰਡ ਚੰਨਣਵਾਲੀ ਮੰਡੀ, ਫਾਜ਼ਿਲਕਾ ਦੀ ਰਹਿਣ ਵਾਲੀ ਆਪਣੀ ਭਰਜਾਈ ਦੇ ਘਰ ਜਾ ਰਹੀ ਸੀ।
ਟਰੇਨ ਜਿਵੇ ਹੀ ਫਾਜ਼ਿਲਕਾ ਲਈ ਰਵਾਨਾ ਹੋਈ ਤਾਂ ਕੌਸ਼ਲਿਆ ਦਾ ਛੋਟਾ ਲੜਕਾ ਕ੍ਰਿਸ਼ਨ ਲਾਲ ਬਿਨਾਂ ਦੱਸੇ ਪਖਾਨੇ ਚਲਾ ਗਿਆ। ਜਦੋਂ ਉਹ ਕਾਫੀ ਦੇਰ ਤੱਕ ਪਖਾਨੇ ਤੋਂ ਬਾਹਰ ਨਾ ਆਇਆ ਤਾਂ ਉਸ ਦੇ ਵੱਡੇ ਭਰਾ ਗੁਰਮੇਲ ਸਿੰਘ ਨੇ ਸੋਚਿਆ ਕਿ ਸ਼ਾਇਦ ਉਸ ਦਾ ਭਰਾ ਅਬੋਹਰ ਸਟੇਸ਼ਨ ’ਤੇ ਉਤਰ ਕੇ ਖਿੜਕੀ ਕੋਲ ਖੜ੍ਹਾ ਹੋ ਕੇ ਆਪਣੇ ਭਰਾ ਨੂੰ ਸਟੇਸ਼ਨ ਵੱਲ ਦੇਖ ਰਿਹਾ ਸੀ। ਇਸ ਦੌਰਾਨ ਗੁਰਮੇਲ ਪੈਰ ਫਿਸਲਣ ਕਾਰਨ ਟਰੇਨ ਤੋਂ ਹੇਠਾਂ ਡਿੱਗ ਗਿਆ। ਦੱਸ ਦਈਏ ਕਿ ਗੁਰਮੇਲ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜਦੋਂਕਿ ਕੌਸ਼ਲਿਆ ਅਤੇ ਸਰੋਜ ਨੂੰ ਮਾਮੂਲੀ ਸੱਟਾਂ ਲੱਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...