October 11, 2026, 5:36 pm
----------- Advertisement -----------
HomeNewsBreaking Newsਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਹਾਲਾਤ ਤਣਾਅਪੂਰਨ: ਪ੍ਰਦਰਸ਼ਨਕਾਰੀਆਂ ’ਤੇ ਦਾਗੇ ਅੱਥਰੂ ਗੈਸ ਦੇ ਗੋਲੇ...

ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਹਾਲਾਤ ਤਣਾਅਪੂਰਨ: ਪ੍ਰਦਰਸ਼ਨਕਾਰੀਆਂ ’ਤੇ ਦਾਗੇ ਅੱਥਰੂ ਗੈਸ ਦੇ ਗੋਲੇ ਤੇ ਮਾਰੀਆ ਪਾਣੀ ਦੀਆਂ ਬੁਛਾੜਾਂ

Published on

----------- Advertisement -----------

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਪੰਜਾਬ ਦੇ ਰਾਜਪਾਲ ਹਾਊਸ ਵੱਲ ਕੂਚ ਕਰ ਰਿਹਾ ਹੈ। ਮੋਰਚੇ ਦੇ ਮੈਂਬਰ ਮੁਹਾਲੀ ਦੇ ਵਾਈਪੀਐੱਸ ਚੌਕ ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਰਸਤੇ ’ਤੇ ਰੁਕੇ ਹੋਏ ਹਨ। ਹਾਲਾਂਕਿ ਹਾਲੇ ਇਹ ਤੈਅ ਨਹੀਂ ਹੈ ਕਿ ਉਹ ਚੰਡੀਗੜ੍ਹ ਕਿਹੜੇ ਰਸਤੇ ਤੋਂ ਅੱਗੇ ਜਾਣਗੇ। ਇਹ ਪਤਾ ਲੱਗਿਆ ਹੈ ਕਿ ਇਸ ਦੌਰਾਨ ਕਈ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਰਾਜਪਾਲ ਹਾਊਸ ਦੇ ਨੇੜੇ ਪਹੁੰਚ ਗਏ ਸਨ।

ਇਸ ਮੋਰਚੇ ਵਿਚ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਪਰਮਿੰਦਰ ਢੀਂਡਸਾ ਵੀ ਪੁੱਜ ਗਏ ਹਨ। ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਮੁਹਾਲੀ ਦੇ ਵਾਈਪੀਐੱਸ ਚੌਕ ਨੇੜੇ ਜੁਟ ਰਹੇ ਹਨ। ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਮੁਹਾਲੀ ਵਿੱਚ ਧਾਰਾ 163 ਲਾਗੂ ਹੋਣ ਕਾਰਨ ਪੁਲੀਸ ਪ੍ਰਦਰਸ਼ਨਕਾਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਹੈ। ਮੁੱਖ ਮੰਗਾਂ ਨੂੰ ਦੇਖਦੇ ਹੋਏ ਵਾਧੂ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ ਹੈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਗਵਰਨਰ ਹਾਊਸ ਦੇ ਨੇੜੇ ਪਹੁੰਚ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਸਿਰ ’ਤੇ ਪੱਟੀ ਬੰਨ੍ਹੀ ਹੋਈ ਦਿਖਾਈ ਦਿੱਤੀ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ...

ਤੇਜ਼ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ

ਅਚਨਚੇਤ ਅੱਜ ਦੇ ਮੌਸਮ ਦੇ ਬਦਲਾਅ ਦੌਰਾਨ ਹੋ ਰਹੀ ਤੇਜ਼ ਬਾਰਿਸ਼ ਵਿਚ ਕਿਸਾਨਾਂ ਦੀਆਂ...

ਬੰਗਲਾ ਸਾਹਿਬ ’ਚ ਜੁੱਤਿਆਂ ਸਣੇ ਦਾਖਲ ਹੋਈ ਦਿੱਲੀ ਪੁਲਿਸ? ਸੰਧਵਾਂ ਨੇ ਚੁੱਕੇ ਸਵਾਲ

ਨਵੀਂ ਦਿੱਲੀ / ਚੰਡੀਗੜ੍ਹ10 ਅਕਤੂਬਰ ਆਮ ਆਦਮੀ ਪਾਰਟੀ (ਆਪ) ਨੇ ਵੋਟਾਂ ਦੀ ਚੋਰੀ ਖ਼ਿਲਾਫ਼ ਰੋਸ...

ਚੰਡੀਗੜ੍ਹ ’ਚ ‘ਵੋਟ ਚੋਰੋ, ਕੁਰਸੀ ਛੱਡੋ’ ਦੇ ਨਾਅਰੇ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ

ਚੰਡੀਗੜ੍ਹ 10 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਵੋਟ ਚੋਰੀ ਦੇ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਪੜਾਅ ’ਤੇ ਲਿਜਾਂਦਿਆਂ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 10 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ...

 ਸੀਜੇਪੀ ਦੀ ਹਮਾਇਤ ’ਚ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ

ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ...

ਫਲਾਈਓਵਰ ਤੋਂ ਹੇਠਾਂ ਡਿੱਗਿਆ ਚੀਨੀ ਨਾਲ ਭਰਿਆ ਟਰੱਕ, ਕੰਡਕਟਰ ਗੰਭੀਰ ਜ਼ਖ਼ਮੀ

ਸਮਰਾਲਾ-ਚੰਡੀਗੜ੍ਹ ਬਾਈਪਾਸ ’ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...