May 26, 2026, 3:06 am
----------- Advertisement -----------
HomeNewsEntertainmentਅੱਜ ਹੈ ਆਰਿਆ ਬੱਬਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ...

ਅੱਜ ਹੈ ਆਰਿਆ ਬੱਬਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਅਦਾਕਾਰ ਦਾ ਫ਼ਿਲਮੀ ਸਫ਼ਰ

Published on

----------- Advertisement -----------

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਆਰੀਆ ਬੱਬਰ ਦਿੱਗਜ ਅਭਿਨੇਤਾ ਰਾਜ ਬੱਬਰ ਦੇ ਬੇਟੇ ਹਨ। ਅੱਜ ਆਰੀਆ ਬੱਬਰ 24 ਮਈ 2022 ਨੂੰ ਆਪਣਾ 41ਵਾਂ ਜਨਮ ਦਿਨ (ਆਰਿਆ ਬੱਬਰ ਜਨਮ ਦਿਨ) ਮਨਾ ਰਿਹਾ ਹੈ। ਉਨ੍ਹਾਂ ਨੇ 2002 ‘ਚ ‘ਅਬ ਕੇ ਬਰਸ’ ਨਾਲ ਡੈਬਿਊ ਕੀਤਾ ਸੀ। ਅੱਜ ਅਭਿਨੇਤਾ ਦੇ ਜਨਮਦਿਨ ‘ਤੇ ਤੁਹਾਨੂੰ ਉਨ੍ਹਾਂ ਦੇ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਫਿਲਮ ‘ਅਬ ਕੇ ਬਰਸ’ ‘ਚ ਅੰਮ੍ਰਿਤਾ ਰਾਓ ਆਰੀਆ ਬੱਬਰ ਦੇ ਨਾਲ ਸੀ। ਆਰੀਆ ਬੱਬਰ ਨੇ ਇਸ ਫਿਲਮ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਪਰ ਉਸ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਲੀਡ ਐਕਟਰ ਤੋਂ ਇਲਾਵਾ ਆਰੀਆ ਨੇ ਕਈ ਫਿਲਮਾਂ ‘ਚ ਸਹਾਇਕ ਅਦਾਕਾਰ ਵਜੋਂ ਵੀ ਕੰਮ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਆਰੀਆ ਬੱਬਰ ਭਾਵੇਂ ਐਕਟਿੰਗ ਦੀ ਦੁਨੀਆ ‘ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਲਿਖਣ ਦਾ ਬਹੁਤ ਸ਼ੌਕ ਹੈ। ਉਸ ਨੇ ‘ਪੁਸ਼ਪਕ ਵਿਮਨ’ ਨਾਂ ਦੀ ਕਾਮੇਡੀ ਪੁਸਤਕ ਵੀ ਲਿਖੀ ਹੈ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ। ਆਰਿਆ ਬੱਬਰ ਨੇ ਸਲਮਾਨ ਖ਼ਾਨ ਦੀ ਫ਼ਿਲਮ ਰੈੱਡੀ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਜੋਕਰ, ਮਟਰੂ ਕੀ ਬਿਜਲੀ ਕਾ ਮਨਟੋਲਾ, ਚਾਕ ਐਂਡ ਡਸਟਰ ਵਿੱਚ ਕੰਮ ਕੀਤਾ । ਪਰ ਇਸ ਦੇ ਬਾਵਜੂਦ ਉਹਨਾਂ ਨੂੰ ਖ਼ਾਸ ਸਫਲਤਾ ਹਾਸਲ ਨਹੀਂ ਹੋਈ । ਇਸ ਤੋਂ ਬਾਅਦ ਉਹਨਾਂ ਨੇ ਪਾਲੀਵੁੱਡ ਵੱਲ ਰੁਖ ਕੀਤਾ ।’ਯਾਰ ਅਣਮੁੱਲੇ, ‘ਜੱਟਸ ਇਨ ਗੋਲਮਾਲ’, ‘ਵਿਰਸਾ’, ‘ਹੀਰ ਐਂਡ ਹੀਰੋ’, ‘ਨੌਟੀ ਜੱਟਸ’ ਵਰਗੀਆਂ ਫਿਲਮਾਂ ਨਾਲ ਆਰਿਆ ਬੱਬਰ ਨੇ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...