November 1, 2026, 7:13 pm
----------- Advertisement -----------
HomeNewsEntertainmentਮੁਸੀਬਤ 'ਚ ਰਾਖੀ ਸਾਵੰਤ ਦੀ ਲਵ ਸਟੋਰੀ,ਅਚਾਨਕ ਆਦਿਲ ਦੀ GF ਨੇ ਆ...

ਮੁਸੀਬਤ ‘ਚ ਰਾਖੀ ਸਾਵੰਤ ਦੀ ਲਵ ਸਟੋਰੀ,ਅਚਾਨਕ ਆਦਿਲ ਦੀ GF ਨੇ ਆ ਕੇ ਦਿੱਤਾ ਝਟਕਾ

Published on

----------- Advertisement -----------

ਰਾਖੀ ਸਾਵੰਤ ਨੂੰ ਸਿਰਫ਼ ਬਾਲੀਵੁੱਡ ਇੰਡਸਟਰੀ ਦੀ ਡਰਾਮਾ ਕੁਈਨ ਹੀ ਨਹੀਂ ਕਿਹਾ ਜਾਂਦਾ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਸ ਦੀ ਜ਼ਿੰਦਗੀ ‘ਚ ਚੱਲ ਰਿਹਾ ਡਰਾਮਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉਸ ਨੂੰ ਹਾਲ ਹੀ ਵਿੱਚ ਆਪਣੇ ਸਾਬਕਾ ਪਤੀ ਰਿਤੇਸ਼ ਨਾਲ ਟੁੱਟਣ ਤੋਂ ਬਾਅਦ ਆਪਣਾ ਨਵਾਂ ਪਿਆਰ ਮਿਲਿਆ ਸੀ, ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਦਰਅਸਲ, ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਦੁਰਾਨੀ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ। ਹਾਲ ਹੀ ‘ਚ ਉਸ ਨੇ ਖੁਲਾਸਾ ਕੀਤਾ ਕਿ ਉਸ ਦੀ ਆਦਿਲ ਨਾਲ ਮੰਗਣੀ ਵੀ ਹੋ ਚੁੱਕੀ ਹੈ।

ਰਾਖੀ ਨੇ ਮੀਡੀਆ ਸਾਹਮਣੇ ਆਪਣੀ ਰਿੰਗ ਫਲਾਂਟ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਪਰ ਹੁਣ ਰਾਖੀ ਸਾਵੰਤ ਦੀ ਲਵ ਸਟੋਰੀ ਵਿੱਚ ਇੱਕ ਅਜਿਹੀ ਕੁੜੀ ਦੀ ਐਂਟਰੀ ਹੋਈ ਹੈ, ਜੋ ਖੁਦ ਨੂੰ ਆਦਿਲ ਦੁਰਾਨੀ ਦੀ ਗਰਲਫਰੈਂਡ ਦੱਸ ਰਹੀ ਹੈ। ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੇ ਰਾਖੀ ਨੂੰ ਫੋਨ ਕਰਕੇ ਆਦਿਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਖਬਰਾਂ ਮੁਤਾਬਕ ਰਾਖੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਉਸ ਨੂੰ ਰੋਸ਼ੀਨਾ ਡੇਲਾਵਰੀ ਨਾਂ ਦੀ ਲੜਕੀ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਅਤੇ ਆਦਿਲ ਪਿਛਲੇ 4 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਰੋਸ਼ੀਨਾ ਨੇ ਕੁਝ ਸ਼ਬਦਾਂ ‘ਚ ਰਾਖੀ ਨੂੰ ਆਦਿਲ ਤੋਂ ਦੂਰ ਰਹਿਣ ਦੀ ਹਦਾਇਤ ਵੀ ਕਰ ਦਿੱਤੀ।

ਖਬਰਾਂ ਮੁਤਾਬਕ ਜਦੋਂ ਰਾਖੀ ਨੇ ਆਦਿਲ ਨਾਲ ਇਸ ਬਾਰੇ ਗੱਲ ਵੀ ਕੀਤੀ। ਇਸ ਦੇ ਨਾਲ ਹੀ ਆਦਿਲ ਦਾ ਕਹਿਣਾ ਹੈ ਕਿ ਰੋਸ਼ੀਨਾ ਡੇਲਾਵਰੀ ਉਸ ਦੀ ਸਾਬਕਾ ਪ੍ਰੇਮਿਕਾ ਰਹੀ ਹੈ, ਜਿਸ ਨਾਲ ਉਸ ਦਾ ਹੁਣ ਕੋਈ ਰਿਸ਼ਤਾ ਨਹੀਂ ਹੈ। ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਅਤੇ ਇਕ ਲੜਕੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ, ਅਜਿਹੀਆਂ ਖਬਰਾਂ ਵੀ ਹਨ ਕਿ ਰੋਸ਼ੀਨਾ ਮੈਸੂਰ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਰਾਖੀ ਦਾ ਨਵਾਂ ਬੁਆਏਫ੍ਰੈਂਡ ਆਦਿਲ ਵੀ ਮੈਸੂਰ ਦਾ ਰਹਿਣ ਵਾਲਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦੀਵਾਲੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾ, ਲਗਾਤਾਰ ਤੀਜੇ ਮਹੀਨੇ ਵਧੇ ਭਾਅ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕੋਲਕਾਤਾ, ਮੁੰਬਈ ਤੇ ਚੇਨਈ ਤੱਕ ਕਮਰਸ਼ੀਅਲ ਗੈਸ...

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਬੋਹਰ ਵਿਖੇ ਕਰਵਾਏ ਗਏ ‘ਮੁੱਖ...

ਧੀ ਦਾ ਕਤਲ ਕਰਨ ਵਾਲੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ! ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਮਿਲੀ ਦੇਹ

ਪਿੰਡ ਧੂਤ ਕਲਾਂ ਵਿਖੇ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਬੇਰਹਿਮੀ...

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਚੰਡੀਗੜ੍ਹ, 31 ਅਕਤੂਬਰ:ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਉੱਦਮੀ ਭਾਵਨਾ ਪੈਦਾ ਕਰਨ ਦੇ ਮਕਸਦ...

ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਚੰਡੀਗੜ੍ਹ, 31 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ...

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ “ਨਵਾਂ ਸਫ਼ਰ ਸ਼ੁਰੂ”

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ...

17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ… AAP ਦੀ ਪਹਿਲੀ ਲਿਸਟ ‘ਚ ਕਿਸ ਜਾਤੀ17 ਜੱਟ ਸਿੱਖ-11 ਦਲਿਤ ਤੇ 4 ਮਹਿਲਾਵਾਂ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਯਾਨੀ 31...

ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਦਾ ਢਾਇਆ 70 ਸਾਲ ਪੁਰਾਣਾ ਘਰ, ਨਸ਼ੇ ਖਿਲਾਫ ਪੁਲਿਸ ਦੀ ਕਾਰਵਾਈ

ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ...

1984 ਰਕਾਬ ਗੰਜ ਸਾਹਿਬ ਵਿਖੇ ਹਿੰਸਾ ਦਾ ਮਾਮਲਾ, ਮੰਤਰੀ ਸਿਰਸਾ ਵੱਲੋਂ ਹਾਈਕੋਰਟ ‘ਚ ਵਿਸਥਾਰਤ ਜਾਂਚ ਮੰਗ

ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ...