ਪੰਜ ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੈਰੀਕਾਮ ਦਾ ਆਖਰੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਪੈਰ ਦੀ ਸੱਟ ਕਾਰਨ ਮੈਰੀਕਾਮ ਨੂੰ ਸ਼ੁੱਕਰਵਾਰ ਨੂੰ ਟਰਾਇਲ ਤੋਂ ਹਟਣਾ ਪਿਆ। ਮੈਰੀਕਾਮ 48 ਕਿਲੋਗ੍ਰਾਮ ਦੇ ਸੈਮੀਫਾਈਨਲ ਦੇ ਪਹਿਲੇ ਦੌਰ ‘ਚ ਜ਼ਖਮੀ ਹੋ ਗਈ ਸੀ। ਉਨ੍ਹਾਂ ਦੇ ਹਟਣ ਤੋਂ ਬਾਅਦ ਹਰਿਆਣਾ ਦੀ ਨੀਤੂ ਨੂੰ ਜੇਤੂ ਐਲਾਨ ਦਿੱਤਾ ਗਿਆ।
ਪਿਛਲੀਆਂ ਰਾਸ਼ਟਰਮੰਡਲ ਖੇਡਾਂ (2018) ਦੀ ਸੋਨ ਤਮਗਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਦੌਰ ‘ਚ ਰਿੰਗ ‘ਚ ਡਿੱਗ ਗਈ।
39 ਸਾਲਾ ਖਿਡਾਰਨ ਨੇ ਉੱਠ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਮੁੱਕੇ ਲੱਗਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਆਪਣੀ ਖੱਬੀ ਲੱਤ ਫੜ ਕੇ ਬੈਠ ਗਈ। ਫਿਰ ਉਸ ਨੂੰ ਰਿੰਗ ਛੱਡਣੀ ਪਈ ਅਤੇ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਸਭ ਤੋਂ ਸਫਲ ਭਾਰਤੀ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਅਗਲੇ ਮਹੀਨੇ ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਤੋਂ ਨਾਂ ਹਟ ਲਿਆ ਹੈ।
----------- Advertisement -----------
5 ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੈਰੀਕਾਮ ਨੇ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਤੋਂ ਨਾਮ ਵਾਪਸ ਲਿਆ
Published on
----------- Advertisement -----------
----------- Advertisement -----------












