ਚੰਡੀਗੜ੍ਹ,19 ਜੂਨ, (ਬਲਜੀਤ ਮਰਵਾਹਾ) : – ਚੰਡੀਗੜ੍ਹ ਵਾਸੀ ਵਿਨੋਦ ਕੋਹਲੀ ਨੂੰ ਪੱਤਰਕਾਰਾਂ ਦੀ ਦੇਸ਼ ਦੀ ਸਭ ਤੋਂ ਸਿਰਮੌਰ ਜੱਥੇਬੰਦੀ ਇੰਡੀਅਨ ਜਰਨਲਿਸਟ ਯੂਨੀਅਨ ਆਈਜੇਯੂ ਦਾ ਪ੍ਰਧਾਨ ਚੁਣਿਆ ਗਿਆ ਹੈ। ਪ੍ਰੈਸ ਕਾਉਂਸਿਲ ਆੱਫ ਇੰਡੀਆ ਦੇ ਮੈਂਬਰ ਕੋਹਲੀ ਚਾਰ ਦਸ਼ਕਾਂ ਤੋਂ ਪੱਤਰਕਾਰੀ ਕਰ ਰਹੇ ਹਨ ਤੇ ਦੈਨਿਕ ਟ੍ਰਿਬਿਊਨ ਤੋਂ ਕੁੱਝ ਸਮਾਂ ਪਹਿਲਾਂ ਬਤੋਰ ਸਮਾਚਾਰ ਸੰਪਾਦਕ ਸੇਵਾ ਮੁਕਤ ਹੋਏ ਹਨ । ਕੋਹਲੀ ਚੰਡੀਗੜ੍ਹ ਪੰਜਾਬ ਯੂਨੀਅਨ ਆੱਫ ਜਰਲਿਸਟ ਦੇ ਕਈ ਵਰਿਆਂ ਤੋਂ ਪ੍ਰਧਾਨ ਚਲੇ ਆ ਰਹੇ ਹਨ। ਆਈਜੇਯੂ ਦੇ ਨੈਸ਼ਨਲ ਕਾਉਂਸਿਲ ਮੈਂਬਰ ਬਲਜੀਤ ਮਰਵਾਹਾ, ਪੱਤਰਕਾਰਾਂ ਮਨਸਾ ਰਾਮ ਰਾਵਤ,ਰੰਜੂ ਏਰੀ ਡਡਵਾਲ,ਨਵੀਨ ਸ਼ਰਮਾ, ਰਜੇਸ਼ ਸ਼ਰਮਾ ਨੇ ਕੋਹਲੀ ਦੀ ਨਿਯੁਕਤੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
----------- Advertisement -----------
ਵਿਨੋਦ ਕੋਹਲੀ ਬਣੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ
Published on
----------- Advertisement -----------












