ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਕਈ ਕਾਰਨਾਂ ਕਰਕੇ ਸੁਰਖੀਆਂ ‘ਚ ਬਣੀ ਹੋਈ ਹੈ। ਇਕ ਪਾਸੇ ਜਿੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਾਈਮਲਾਈਟ ‘ਚ ਹੈ, ਉਥੇ ਹੀ ਦੂਜੇ ਪਾਸੇ ਉਹ ਆਪਣੀ ਆਉਣ ਵਾਲੀ ਫਿਲਮ ‘ਜੁਗ-ਜੁਗ ਜੀਓ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਸਭ ਦੇ ਵਿਚਕਾਰ ਕਿਆਰਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਣੇ ਕੋ-ਸਟਾਰ ਦਿੱਗਜ ਅਭਿਨੇਤਾ ਅਨਿਲ ਕਪੂਰ ਤੋਂ ਖਾਸ ਸਲਾਹ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ‘ਜੁਗ-ਜੁਗ ਜੀਓ’ ਰਾਹੀਂ ਕਿਆਰਾ ਪਹਿਲੀ ਵਾਰ ਅਨਿਲ ਕਪੂਰ, ਵਰੁਣ ਧਵਨ ਅਤੇ ਨੀਤੂ ਕਪੂਰ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ। ਇਸ ਫਿਲਮ ‘ਚ ਕਿਆਰਾ ਵਰੁਣ ਧਵਨ ਦੀ ਪਤਨੀ ਅਤੇ ਅਨਿਲ ਕਪੂਰ-ਨੀਤੂ ਕਪੂਰ ਦੀ ਨੂੰਹ ਦੇ ਰੂਪ ‘ਚ ਨਜ਼ਰ ਆਵੇਗੀ। ਇਹ ਸਾਰੇ ਸਿਤਾਰੇ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਇਸ ਦੇ ਨਾਲ ਹੀ ਇਹ ਸਾਰੇ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਹ ਫਿਲਮ ਕੱਲ ਯਾਨੀ 24 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ‘ਜੁਗ-ਜੁਗ ਜੀਓ’ ਦੇ ਪ੍ਰਮੋਸ਼ਨ ਦੌਰਾਨ ਅਨਿਲ ਕਪੂਰ ਨੇ ਕਿਆਰਾ ਨੂੰ ਸਲਾਹ ਦਿੱਤੀ, ਜੋ ਉਹ ਆਪਣੇ ਬੱਚਿਆਂ ਅਤੇ ਹੋਰ ਕਰੀਬੀ ਦੋਸਤਾਂ ਨੂੰ ਪਹਿਲਾਂ ਹੀ ਦੇ ਚੁੱਕੇ ਹਨ। ਰਿਪੋਰਟ ਮੁਤਾਬਕ ਕਿਆਰਾ ਅਡਵਾਨੀ ਨੂੰ ਸਲਾਹ ਦਿੰਦੇ ਹੋਏ ਅਨਿਲ ਕਪੂਰ ਨੇ ਕਿਹਾ, ਵਿਆਹ ਦੇ ਬਾਰੇ ‘ਚ ਮੈਂ ਅਕਸਰ ਆਪਣੇ ਦੋਸਤਾਂ ਅਤੇ ਬੱਚਿਆਂ ਨੂੰ ਕਹਿਨਾ ਹਾਂ ਕਿ ਜਦੋਂ ਵੀ ਵਿਆਹ ਦੀ ਗੱਲ ਆਉਂਦੀ ਹੈ ਤਾਂ ਆਪਣੇ ਦਿਲ ਦੀ ਸੁਣੋ ਨਾ ਕਿ ਕਿਸੇ ਹੋਰ ਦੀ। ਕਿਆਰਾ ਅਡਵਾਨੀ ਨੂੰ ਕਿਸੇ ਦਬਾਅ ਹੇਠ ਵਿਆਹ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲ ਸਬੰਧਤ ਫੈਸਲੇ ਲੈਣ ਲਈ ਸਹੀ ਸਮਾਂ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਅਨਿਲ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਉਹ ਵੀ ਸੋਚਦਾ ਸੀ ਕਿ ਕਿਸੇ ਖਾਸ ਉਮਰ ‘ਚ ਵਿਆਹ ਕਰਾਉਣਾ ਸਹੀ ਹੈ ਪਰ ਬਾਅਦ ‘ਚ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਸਿੰਗਲ ਦੋਸਤਾਂ ਤੋਂ ਥੋੜ੍ਹੀ ਈਰਖਾ ਹੋਣ ਲੱਗੀ।











