ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਬੀ ਟਾਊਨ ਦੇ ਸਭ ਤੋਂ ਪਿਆਰੇ ਸੈਲੇਬ ਜੋੜਿਆਂ ਵਿੱਚੋਂ ਇੱਕ ਹਨ। ਅਰਜੁਨ ਦਾ 37ਵਾਂ ਜਨਮਦਿਨ 26 ਜੂਨ ਨੂੰ ਹੈ ਅਤੇ ਮਲਾਇਕਾ ਉਨ੍ਹਾਂ ਨੂੰ ਪੈਰਿਸ ਲੈ ਕੇ ਗਈ ਹੈ। ਇਹ ਜੋੜੀ ਹਰ ਵਾਰ ਖਾਸ ਮੌਕੇ ‘ਤੇ ਮਸਤੀ ਕਰਦੀ ਨਜ਼ਰ ਆਉਂਦੀ ਹੈ। ਹੁਣ ਅਰਜੁਨ ਦੇ ਬਰਥੇਡਅ ਦੇ ਇਸ ਖਾਸ ਮੌਕੇ ‘ਤੇ ਇਹ ਜੋੜੀ ਪੈਰਿਸ ‘ਚ ਸੈਲੀਬ੍ਰੇਟ ਕਰਦੀ ਨਜ਼ਰ ਆਵੇਗੀ। 24 ਜੂਨ ਨੂੰ ਇਹ ਜੋੜਾ ਪੈਰਿਸ ਲਈ ਰਵਾਨਾ ਹੋਇਆ ਸੀ ਅਤੇ ਉਥੋਂ ਦੋਵਾਂ ਨੇ ਇੱਕ-ਦੂਜੇ ਦੀ ਤਸਵੀਰ ਸਾਂਝੀ ਕੀਤੀ ਸੀ। ਮਲਾਇਕਾ ਅਰੋੜਾ ਨੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਜਨਮਦਿਨ ‘ਤੇ ਇਸ ਵਾਰ ਕੁਝ ਖਾਸ ਕਰਨ ਦੀ ਯੋਜਨਾ ਬਣਾਈ ਹੈ। ਫਿਲਹਾਲ ਇਸ ਜੋੜੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੀ ਗੱਲ ਕਰੀਏ।

ਮਲਾਇਕਾ ਨੇ ਹੂਡੀ ‘ਚ ਅਰਜੁਨ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਪਾ ਦੇ ਬਾਹਰ ਦੀਵਾਰ ਦੇ ਕੋਲ ਖੜ੍ਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ ਹੈ, ‘ਸਕਿਨੀ’। ਅਰਜੁਨ ਨੇ ਇਸ ਤਸਵੀਰ ਦੇ ਨਾਲ ਲਿਖਿਆ, ਉਨ੍ਹਾਂ ਦੇ ਐਕਸਾਈਟਮੈਂਟ ਨੂੰ ਪਿਆਰ ਕਰੋ। ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਮਲਾਇਕਾ ਚੰਗੀ ਫੋਟੋ ਖਿੱਚਣਾ ਸਿੱਖ ਗਈ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਜੇਕਰ ਇਸ ਜੋੜੀ ਦੇ ਲੁੱਕ ਦੀ ਗੱਲ ਕਰੀਏ ਤਾਂ ਤਸਵੀਰ ‘ਚ ਮਲਾਇਕਾ ਅਰੋੜਾ ਇਸ ਦੌਰਾਨ ਸਿਰਫ ਜੈਕੇਟ ਅਤੇ ਬੂਟਾਂ ‘ਚ ਨਜ਼ਰ ਆ ਰਹੀ ਹੈ, ਇਸੇ ਲੁੱਕ ‘ਚ ਉਹ 24 ਜੂਨ ਨੂੰ ਏਅਰਪੋਰਟ ‘ਤੇ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਨੇ ਬ੍ਰਾਂਡੇਡ ਹੈਂਡਬੈਗ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਦੂਜੇ ਪਾਸੇ ਅਰਜੁਨ ਕਪੂਰ ਦੀ ਗੱਲ ਕਰੀਏ ਤਾਂ ਉਹ ਕੈਜ਼ੂਅਲ ਲੁੱਕ ‘ਚ ਵੀ ਕਾਫੀ ਕੂਲ ਨਜ਼ਰ ਆ ਰਹੇ ਹਨ।












