June 12, 2026, 5:40 am
----------- Advertisement -----------
HomeNewsEntertainmentਪੁੱਤਰ ਅਲਾਪ ਦੇ ਨਾਲ ਖੇਡਦੀ ਨਜ਼ਰ ਆਈ ਮਿਸ ਪੂਜਾ ,ਦੇਖੋ ਵਾਇਰਲ ਹੋ...

ਪੁੱਤਰ ਅਲਾਪ ਦੇ ਨਾਲ ਖੇਡਦੀ ਨਜ਼ਰ ਆਈ ਮਿਸ ਪੂਜਾ ,ਦੇਖੋ ਵਾਇਰਲ ਹੋ ਰਿਹਾ ਕਿਊਟ ਵੀਡੀਓ

Published on

----------- Advertisement -----------

ਮਿਸ ਪੂਜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਗਾਇਕਾ ਨੇ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤੀ ਹੈ। ਇਹ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਚ Miss Pooja ਆਪਣੇ ਪੁੱਤਰ ਅਲਾਪ ਦੇ ਨਾਲ ਮਸਤੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅੰਗਰੇਜ਼ੀ ਗੀਤ ਦੇ ਨਾਲ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ।। ਵੀਡੀਓ ‘ਚ ਦੇਖ ਸਕਦੇ ਹੋ ਅਲਾਪ ਜੋ ਰਿੜ ਰਿਹਾ ਹੈ ਤੇ ਮਿਸ ਪੂਜਾ ਵੀ ਉਸ ਨਾਲ ਪਿੱਛੇ-ਪਿੱਛੇ ਰਿੜਦੇ ਹੋਈ ਨਜ਼ਰ ਆ ਰਹੀ ਹੈ। ਫਿਰ ਉਹ ਆਪਣੇ ਪੁੱਤਰ ਨੂੰ ਗੋਦੀ ‘ਚ ਚੁੱਕ ਲੈਂਦੀ ਹੈ ਤੇ ਪੁੱਤ ‘ਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਲਾਪ ਸਿੰਘ ਟਾਹਲੀ …… My life’। ਇਸ ਵੀਡੀਓ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ। ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਉਸ ਨੇ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਵੀ ਕਰ ਚੁੱਕੀ ਹੈ । ਮਿਸ ਪੂਜਾ ਦੇ ਨਾਂਅ ਹੁਣ ਤੱਕ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ । ਉਹ ਜਲਦ ਹੀ ਆਪਣੇ ਸੰਗੀਤਕ ਸਫਰ ਦੇ ਨਾਲ-ਨਾਲ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ । ਜਲਦ ਹੀ ਉਹ ਬਿਜਨੇਸ ਵੂਮੈਨ ਦੇ ਤੌਰ ‘ਤੇ ਵੀ ਨਜ਼ਰ ਆਏਗੀ । ਜਿਸ ਦਾ ਖੁਲਾਸਾ ਗਾਇਕਾ ਨੇ ਖੁਦ ਕੀਤਾ ਸੀ । ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਮਿਸ ਪੂਜਾ ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੀ ਸੀ, ਪਰ ਕੁਝ ਸਮਾਂ ਪਹਿਲਾਂ ਹੀ ਉਸ ਨੇ ਆਪਣੇ ਪਤੀ ਅਤੇ ਬੇਟੇ ਦੇ ਬਾਰੇ ਦੱਸਿਆ ਸੀ ।ਮਿਸ ਪੂਜਾ ਗਾਇਕੀ ਦੇ ਨਾਲ ਨਾਲ ਪੀਟੀਸੀ ਪੰਜਾਬੀ ਦੇ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਚੁੱਕੀ ਹੈ । ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ...

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...