September 17, 2026, 7:52 am
----------- Advertisement -----------
HomeNewsEntertainmentਬੁਆਏਫ੍ਰੈਂਡ ਅਲੀ ਗੋਨੀ ਨੇ ਜੈਸਮੀਨ ਭਸੀਨ ਨੂੰ 32ਵੇਂ ਜਨਮਦਿਨ 'ਤੇ ਦਿੱਤਾ ਇਹ...

ਬੁਆਏਫ੍ਰੈਂਡ ਅਲੀ ਗੋਨੀ ਨੇ ਜੈਸਮੀਨ ਭਸੀਨ ਨੂੰ 32ਵੇਂ ਜਨਮਦਿਨ ‘ਤੇ ਦਿੱਤਾ ਇਹ ਖਾਸ ਤੋਹਫਾ

Published on

----------- Advertisement -----------

ਟੀਵੀ ਅਦਾਕਾਰਾ ਜੈਸਮੀਨ ਭਸੀਨ 28 ਜੂਨ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਨੇ ਇਹ ਖਾਸ ਦਿਨ ਆਪਣੇ ਬੁਆਏਫ੍ਰੈਂਡ ਐਲੀ ਗੋਨੀ ਅਤੇ ਦੋਸਤਾਂ ਨਾਲ ਮਨਾਇਆ। ਰਾਹੁਲ ਵੈਦਿਆ, ਅੰਕਿਤਾ ਲੋਖੰਡੇ, ਵਿੱਕੀ ਜੈਨ, ਕ੍ਰਿਸ਼ਨਾ ਮੁਖਰਜੀ ਅਤੇ ਕਈ ਹੋਰ ਟੀਵੀ ਸਿਤਾਰੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਏ। ਜੈਸਮੀਨ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਫਿਲਹਾਲ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ।

ਬਰਥਡੇ ਗਰਲ ਜੈਸਮੀਨ ਭਸੀਨ ਨੇ ਆਪਣੇ ਜਨਮਦਿਨ ਲਈ ਸਾਈਡ ਸਲਿਟ ਬਾਡੀ ਹੱਗਿੰਗ ਬਲੈਕ ਡਰੈੱਸ ਪਹਿਨੀ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖ ਕੇ ਆਪਣੀ ਲੁੱਕ ਨੂੰ ਪੂਰਾ ਕੀਤਾ। ਅਭਿਨੇਤਰੀ ਦਾ ਮੇਕਅੱਪ ਵੀ ਪੁਆਇੰਟ ‘ਤੇ ਸੀ, ਜਿਸ ਨਾਲ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਇਸ ਦੇ ਨਾਲ ਹੀ ਉਸ ਦੇ ਬੁਆਏਫ੍ਰੈਂਡ ਅਲੀ ਗੋਨੀ ਨੇ ਆਪਣੀ ਲੁੱਕ ਨੂੰ ਕੈਜ਼ੂਅਲ ਰੱਖਿਆ ਅਤੇ ਪੈਂਟ ਦੇ ਨਾਲ ਬੈੱਡ ਕਲਰ ਦੀ ਟੀ-ਸ਼ਰਟ ਪਾਈ। ਜੈਸਮੀਨ ਭਸੀਨ ਦੇ ਜਨਮਦਿਨ ‘ਤੇ ਬੁਆਏਫ੍ਰੈਂਡ ਅਲੀ ਗੋਨੀ ਨੇ ਉਸ ਨੂੰ ਡਾਇਮੰਡ ਈਅਰਰਿੰਗਜ਼ ਗਿਫਟ ਕੀਤੇ ਹਨ , ਜਿਸ ਦੀ ਤਸਵੀਰ ਜੈਸਮੀਨ ਨੇ ਸ਼ੇਅਰ ਕੀਤੀ। ਅਲੀ ਗੋਨੀ ਨੇ ਆਪਣੇ ਲਈ ਹੀਰੇ ਦੀ ਮੁੰਦਰੀ ਵੀ ਖਰੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬੌਸ 14 ਵਿੱਚ ਦੋਵਾਂ ਦੀ ਨੇੜਤਾ ਵੱਧ ਗਈ ਸੀ। ਇਸ ਸ਼ੋਅ ‘ਚ ਦੋਹਾਂ ਨੇ ਪੂਰੇ ਦੌਰ ਦੇ ਸਾਹਮਣੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਹਾਲ ਹੀ ‘ਚ ਜੈਸਮੀਨ ਭਸੀਨ ਨੇ ਅਲੀ ਗੋਨੀ ਨਾਲ ਵਿਆਹ ਦੇ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਭਿਨੇਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਅਲੀ ਨੇ ਆਪਣੇ ਕਰੀਅਰ ਵਿੱਚ ਅਜੇ ਬਹੁਤ ਕੁਝ ਹਾਸਲ ਕਰਨਾ ਹੈ ਅਤੇ ਤਦ ਹੀ ਉਹ ਵਿਆਹ ਬਾਰੇ ਸੋਚਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ? – ਹਰਪਾਲ ਸਿੰਘ ਚੀਮਾ

ਚੰਡੀਗੜ੍ਹ 16 ਸਤੰਬਰ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' 'ਤੇ...

ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ 16 ਸਤੰਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਾੜੀਆਂ...

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ: ਬਲਤੇਜ ਪੰਨੂ

ਚੰਡੀਗੜ੍ਹ 16 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ...

ਵਿਜੇ ਸਾਂਪਲਾ ਨਾਲ ਧੱਕਾ-ਮੁੱਕੀ, ਬਾੜੀਆਂ ਕਲਾਂ ‘ਚ ਮਾਈਕ ਨਾਲ ਕੀਤਾ ਗਿਆ ਹਮਲਾ

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ...

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵੱਲੋਂ ਹੰਗਾਮਾ, ਅਚਾਨਕ ਸਿਹਤ ਵਿਗੜਨ ਮਗਰੋਂ ਇੱਕ ਹਵਾਲਾਤੀ ਦੀ ਹੋਈ ਮੌਤ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 31 ਸਾਲਾ ਹਵਾਲਾਤੀ ਦੀ ਅਚਾਨਕ ਮੌਤ ਹੋ ਜਾਣ ਦਾ...

 ਕੈਨੇਡਾ ‘ਚ ਸਟੱਡੀ ਵੀਜ਼ਾ ਦੇ ਬਦਲੇ ਨਿਯਮ, ਹੁਣ ਖਰਚਣੇ ਪੈਣਗੇ ਵੱਧ ਪੈਸੇ!

ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।...

ਬਹੁਤ ਮੁਸ਼ਕਲ ਨਾਲ ਬਚੇ…’ ਟਰਬੂਲੈਂਸ ਦੌਰਾਨ ਡਰੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ...

ਮੋਹਾਲੀ ‘ਚ 500 ਰੁਪਏ ਦੇ ਨੋਟਾਂ ਦਾ ਲੰਗਰ: ਬੱਚਿਆਂ ਨੂੰ ਵੰਡਿਆ ਮੈਕਡੋਨਲਡ ਮੀਲ

ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਰਾਜਾ ਦਿ ਕਿੰਗ...

ਰੇਹੜੀ ਵਾਲੇ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ… UPI ਪੇਮੈਂਟ ‘ਤੇ ਦੇਣਾ ਪਵੇਗਾ ਚਾਰਜ, ਡਿਟੇਲ ‘ਚ ਸਮਝੋ ਨਵੇਂ ਨਿਯਮ

ਜੇਕਰ ਤੁਸੀਂ ਸਬਜ਼ੀਆਂ ਖਰੀਦਣ ਤੋਂ ਲੈ ਕੇ ਵੱਡੇ ਖਰੀਦਦਾਰੀ ਬਿੱਲਾਂ ਦਾ ਭੁਗਤਾਨ ਕਰਨ ਤੱਕ...