ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਨੇ ਇੰਡਸਟਰੀ ‘ਚ 22 ਸਾਲ ਪੂਰੇ ਕਰ ਲਏ ਹਨ। ਜੀ ਹਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਅਮਿਤਾਭ ਬੱਚਨ ਦੇ ਬੇਟੇ ਨੇ ਜੇਪੀ ਦੱਤਾ ਦੀ ਫਿਲਮ ‘ਰਫਿਊਜੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦੇ। ਕਮਾਲ ਆਰ ਖਾਨ ਵੀ ਵਿਸ਼ਵਾਸ ਨਹੀਂ ਕਰ ਸਕਦੇ ਹਨ ਕਿ ਇੰਨੀ ਜਲਦੀ ਬੱਚਨ ਪਰਿਵਾਰ ਦੇ ਚਿਰਾਗ ਨੇ ਇੰਡਸਟਰੀ ਵਿੱਚ 22 ਸਾਲ ਪੂਰੇ ਕਰ ਲਏ ਹਨ। ਕੇਆਰਕੇ ਨੇ ਟਵੀਟ ਕਰਕੇ ਲਿਖਿਆ, ਹੇ ਭਗਵਾਨ! ਜੂਨੀਅਰ ਬੱਚਨ ਨੇ ਇੰਡਸਟਰੀ ‘ਚ 22 ਸਾਲ ਪੂਰੇ ਕਰ ਲਏ ਹਨ।
ਸਮਾਂ ਉੱਡ ਰਿਹਾ ਹੈ। ਲੱਗਦਾ ਹੈ ਕਿ ਮੈਂ ਕੁਝ ਮਹੀਨੇ ਪਹਿਲਾਂ ਹੀ ਫਿਲਮ ਰਿਫਿਊਜੀ ਦੇਖੀ ਸੀ। ਲੱਗਦਾ ਹੈ, ਕੁਝ ਮਹੀਨੇ ਪਹਿਲਾਂ ਮੈਂ ਅਭਿਸ਼ੇਕ ਬੱਚਨ ਨੂੰ ਪਹਿਲੀ ਵਾਰ ਮਹਿਬੂਬ ਸਟੂਡੀਓ ‘ਤੇ ਫਿਲਮ ‘ਤੇਰਾ ਜਾਦੂ ਚਲ ਗਿਆ’ ਦੀ ਸ਼ੂਟਿੰਗ ਕਰਦੇ ਦੇਖਿਆ ਸੀ! ਮੁਬਾਰਕਾਂ ਭਰਾ! ਫਿਲਹਾਲ ਇਸ ਗੱਲ ‘ਤੇ ਜੂਨੀਅਰ ਬੱਚਨ ਨੇ ਕੇਆਰਕੇ ਨੂੰ ਅਜੇ ਤੱਕ ਕੋਈ ਰਿਪਲਾਈ ਨਹੀਂ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ ਕੇਆਰਕੇ ਤੇ ਅਭਿਸ਼ੇਕ ਬੱਚਨ ਵਿਚਾਲੇ ਟਵਿੱਟਰ ‘ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਹਿਸ ਹੋ ਚੁੱਕੀ ਹੈ। ਹੁਣ ਇਹ ਤਾਂ ਕੇਆਰਕੇ ਨੂੰ ਹੀ ਪਤਾ ਹੋਵੇਗਾ ਕਿ ਉਨ੍ਹਾਂ ਨੇ ਅਭਿਸ਼ੇਕ ਨੂੰ ਵਧਾਈ ਦਿੱਤੀ ਹੈ ਜਾਂ ਫਿਰ ਉਹ ਉਸ ‘ਤੇ ਨਿਸ਼ਾਨਾ ਸਾਧ ਰਹੇ ਹਨ।












