April 21, 2026, 1:57 am
----------- Advertisement -----------
HomePunjabbusinessਅੱਜ ਤੋਂ ਬਦਲ ਗਏ ਇਹ ਨਿਯਮ ਜਿਨ੍ਹਾਂ ਦਾ ਤੁਹਾਡੀ ਜੇਬ੍ਹ 'ਤੇ ਪਵੇਗਾ...

ਅੱਜ ਤੋਂ ਬਦਲ ਗਏ ਇਹ ਨਿਯਮ ਜਿਨ੍ਹਾਂ ਦਾ ਤੁਹਾਡੀ ਜੇਬ੍ਹ ‘ਤੇ ਪਵੇਗਾ ਸਿੱਧਾ ਅਸਰ

Published on

----------- Advertisement -----------

ਵਿੱਤੀ ਲੈਣ-ਦੇਣ ਨਾਲ ਜੁੜੇ ਨਿਯਮ 1 ਜੁਲਾਈ ਯਾਨੀ ਸ਼ੁੱਕਰਵਾਰ ਤੋਂ ਬਦਲ ਰਹੇ ਹਨ। ਇਨ੍ਹਾਂ ਵਿੱਚ ਆਧਾਰ-ਪੈਨ ਕਾਰਡ ਲਿੰਕ ਅਤੇ ਡੀਮੈਟ ਕੇਵਾਈਸੀ ਆਦਿ ਸ਼ਾਮਲ ਹਨ। ਅੱਜ ਤੋਂ ਵਪਾਰਕ ਗੈਸ ਸਿਲੰਡਰ ਸਸਤੇ ਹੋ ਗਏ ਹਨ। ਜਦੋਂ ਕਿ ਆਧਾਰ-ਪੈਨ ਨੂੰ ਲਿੰਕ ਕਰਨ ਲਈ 1000 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ ਅੱਜ ਤੋਂ ਕਈ ਹੋਰ ਵੱਡੇ ਬਦਲਾਅ ਹੋਏ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ।
ਆਧਾਰ ਕਾਰਡ-ਪੈਨ ਲਿੰਕ ‘ਤੇ 1,000 ਫੀਸ
ਆਧਾਰ ਅਤੇ ਪੈਨ ਕਾਰਡ ਲਿੰਕ ਕਰਨ ‘ਤੇ ਹੁਣ 1,000 ਰੁਪਏ ਖਰਚ ਹੋਣਗੇ। ਹੁਣ ਤੱਕ ਇਹ 500 ਰੁਪਏ ਸੀ। ਹਾਲਾਂਕਿ, ਇਹ ਮਾਰਚ ਤੱਕ ਮੁਫਤ ਸੀ। ਮਾਰਚ 2023 ਤੱਕ ਪੈਨ ਲਿੰਕ ਨਾ ਹੋਣ ‘ਤੇ ਇਹ ਬੰਦ ਹੋ ਜਾਵੇਗਾ। ਤੁਸੀਂ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ‘ਤੇ ਜਾ ਕੇ ਇਸ ਨੂੰ ਖੁਦ ਲਿੰਕ ਕਰ ਸਕਦੇ ਹੋ।
ਦੋ ਪਹੀਆ ਵਾਹਨ ਅਤੇ ਏਸੀ ਖਰੀਦਣਾ ਹੋਵੇਗਾ ਮਹਿੰਗਾ
1 ਜੁਲਾਈ ਤੋਂ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਧ ਜਾਣਗੀਆਂ। Hero Moto Corp ਇਸ ਦੀ ਕੀਮਤ 3,000 ਰੁਪਏ ਤੱਕ ਵਧਾਉਣ ਜਾ ਰਹੀ ਹੈ। ਹੋਰ ਕੰਪਨੀਆਂ ਵੀ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਨਾਲ 5 ਸਟਾਰ AC ਖਰੀਦਣਾ 10 ਫੀਸਦੀ ਮਹਿੰਗਾ ਹੋ ਜਾਵੇਗਾ।
ਕ੍ਰੈਡਿਟ ਕਾਰਡ ਨਾ ਦੇਣ ਦਾ ਕਾਰਨ
1 ਜੁਲਾਈ ਤੋਂ ਬੈਂਕਾਂ ਜਾਂ ਵਿੱਤੀ ਕੰਪਨੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਗਾਹਕ ਦੀ ਅਰਜ਼ੀ ‘ਤੇ ਕ੍ਰੈਡਿਟ ਕਾਰਡ ਕਿਉਂ ਨਹੀਂ ਦਿੱਤੇ। ਇਸ ਦੇ ਨਾਲ, ਬੀਮਾ ਕਵਰ ਵੀ ਵਿਕਲਪਿਕ ਤੌਰ ‘ਤੇ ਦੇਣਾ ਹੋਵੇਗਾ। ਗਾਹਕ ਦੀ ਮਨਜ਼ੂਰੀ ਤੋਂ ਬਿਨਾਂ ਕਾਰਡ ਨੂੰ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ ਹੈ। ਗਲਤੀ ਹੋਣ ‘ਤੇ ਕਾਰਡ ਜਾਰੀ ਕਰਨ ਵਾਲੇ ਨੂੰ ਨਾ ਸਿਰਫ ਫੀਸ ਵਾਪਸ ਕਰਨੀ ਪਵੇਗੀ, ਬਲਕਿ ਜੁਰਮਾਨਾ ਵੀ ਦੇਣਾ ਪਵੇਗਾ।
ਡੈਬਿਟ ਕਾਰਡਾਂ ਲਈ RBI ਦੀ ਮਨਜ਼ੂਰੀ ਨਹੀਂ ਜਰੂਰੀ
ਹੁਣ ਬੈਂਕ ਕਿਸੇ ਵੀ ਗਾਹਕ ਨੂੰ ਆਪਣੇ ਬੋਰਡ ਦੀ ਮਨਜ਼ੂਰੀ ਨਾਲ ਹੀ ਡੈਬਿਟ ਕਾਰਡ ਜਾਰੀ ਕਰ ਸਕਦੇ ਹਨ। ਇਸ ਦੇ ਲਈ ਆਰਬੀਆਈ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਡੈਬਿਟ ਕਾਰਡ ਸਿਰਫ਼ ਬਚਤ ਅਤੇ ਚਾਲੂ ਖਾਤਾ ਰੱਖਣ ਵਾਲੇ ਗਾਹਕਾਂ ਨੂੰ ਹੀ ਦਿੱਤਾ ਜਾਵੇਗਾ। ਬੈਂਕ ਜ਼ਬਰਦਸਤੀ ਕਿਸੇ ਨੂੰ ਡੈਬਿਟ ਕਾਰਡ ਜਾਰੀ ਨਹੀਂ ਕਰ ਸਕਦਾ ਹੈ।
ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕਟੌਤੀ
ਅੱਜ ਤੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2219 ਰੁਪਏ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿੱਚ ਮਿਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...