ਪੰਜਾਬ ਦੇ DGP ਵੀਕੇ ਭਾਵਰਾ ਦੇ ਛੁੱਟੀ ਤੇ ਜਾਣ ਤੋਂ ਬਾਅਦ IPS ਗੌਰਵ ਯਾਦਵ ਨੂੰ ਬਣਾਇਆ ਪੰਜਾਬ ਦੇ ਕਾਰਜਕਾਰੀ DGP | IPS ਗੌਰਵ ਯਾਦਵ ਅੱਜ ਸੰਭਾਲਣਗੇ ਆਪਣਾ ਚਾਰਜ|
ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੇ ਦੋ ਮਹੀਨਿਆਂ ਲਈ ਛੁੱਟੀ ‘ਤੇ ਚਲੇ ਜਾਣ ਤੋਂ ਬਾਅਦ ਸੀਨੀਅਰ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਹੈ। ਪੰਜਾਬ ਕੇਡਰ ਦੇ 1992 ਬੈਚ ਦੇ ਗੌਰਵ ਯਾਦਵ ਯੂਪੀ ਤੋਂ ਹਨ। ਗੌਰਵ ਯਾਦਵ ਦਾ ਪੰਜਾਬ ਪੁਲਿਸ ਵਿੱਚ ਲੰਬਾ ਤਜਰਬਾ ਹੈ। ਉਹ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਵਿੱਚ ਐਸਐਸਪੀ ਤੋਂ ਲੈ ਕੇ ਆਈਜੀ ਤੱਕ ਰਹਿ ਚੁੱਕੇ ਹਨ।
ਹਾਲ ਹੀ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਾਰ ਅਧਿਕਾਰੀਆਂ ਦੇ ਨਾਲ ਡੀਜੀਪੀ ਵੀਕੇ ਭਾਵਰਾ ਦੀ ਛੁੱਟੀ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੋਂ ਹੀ ਗੌਰਵ ਯਾਦਵ ਦਾ ਨਾਂ ਪਹਿਲੀ ਕਤਾਰ ਵਿੱਚ ਚੱਲ ਰਿਹਾ ਸੀ।











