ਨਿਰਦੇਸ਼ਕ ਲੀਨਾ ਮਨੀਮੇਕਲਾਈ ਦੀ ਡਾਕੂਮੈਂਟਰੀ ‘ਕਾਲੀ’ ਦੇ ਪੋਸਟਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਡਾਕੂਮੈਂਟਰੀ ‘ਕਾਲੀ’ ਦੇ ਪੋਸਟਰ ‘ਤੇ ਸਿਆਸੀ ਪਾਰਟੀਆਂ ਤੋਂ ਲੈ ਕੇ ਨੇਤਾਵਾਂ ਤੱਕ ਨੇ ਇਤਰਾਜ਼ ਜਤਾਇਆ ਹੈ। ਫਿਲਮ ‘ਕਾਲੀ’ ਦੇ ਵਿਵਾਦਿਤ ਪੋਸਟਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ ਨੇਤਾ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ‘ਹਰ ਧਰਮ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਪੋਸਟਰ ‘ਚ ਦੇਵੀ ਕਾਲੀ ਨੂੰ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਹ ਬਰਦਾਸ਼ਤਯੋਗ ਨਹੀਂ ਹੈ।’ ਸ਼ਿਵ ਸੈਨਾ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਮਾਂ ਕਾਲੀ ‘ਤੇ ਬਣ ਰਹੀ ਡਾਕੂਮੈਂਟਰੀ ਦੇ ਪੋਸਟਰ ਤੋਂ ਦੁਖੀ ਹਾਂ।”
‘ਤੇ ਉਧਰ ਭਾਜਪਾ ਨੇ ਵੀ ਕਾਨੂੰਨੀ ਕਾਰਵਾਈ ਦੀ ਵਕਾਲਤ ਕੀਤੀ ਹੈ। ਐਮਪੀ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਟਵੀਟ ਕੀਤਾ ਕਿ “ਡਾਕੂਮੈਂਟਰੀ ਫਿਲਮ ‘ਕਾਲੀ’ ਵਿੱਚ ਕਾਲੀ ਮਾਤਾ ਨੂੰ ਸਿਗਰਟ ਪੀਂਦੇ ਹੋਏ ਦਿਖਾਉਣਾ ਕਾਫ਼ੀ ਇਤਰਾਜ਼ਯੋਗ ਹੈ। ਮੈਂ ਪੁਲਿਸ ਨਾਲ ਗੱਲ ਕਰਾਂਗਾ ਕਿ ਕੀ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ ਅਤੇ ਇਹ ਵੀ ਦੇਖਾਂਗਾ ਕਿ ਮੱਧ ਪ੍ਰਦੇਸ਼ ‘ਚ ਫਿਲਮ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਨਹੀਂ। ਜੇਕਰ ਫਿਲਮ ਦਾ ਪੋਸਟਰ ਤੁਰੰਤ ਨਾ ਹਟਾਇਆ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਫਿਲਮ ਕਾਲੀ ਦੇ ਪੋਸਟਰ ਦੀ ਕਾਂਗਰਸ ਵੀ ਨਿੰਦਾ ਕੀਤੀ ਹੈ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ, “ਅਸੀਂ ਸਾਰੇ ਧਰਮਾਂ ਦੇ ਸਾਰੇ ਦੇਵੀ-ਦੇਵਤਿਆਂ ਦਾ ਸਤਿਕਾਰ ਕਰਦੇ ਹਾਂ ਅਤੇ ਕਿਸੇ ਨੂੰ ਵੀ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦੇ।”
----------- Advertisement -----------
Kaali Poster Row: ਸ਼ਿਵ ਸੈਨਾ-ਭਾਜਪਾ ਸਮੇਤ ਇਨ੍ਹਾਂ ਪਾਰਟੀਆਂ ਨੇ ਜਤਾਇਆ ਇਤਰਾਜ਼
Published on
----------- Advertisement -----------
----------- Advertisement -----------












