September 12, 2026, 10:46 pm
----------- Advertisement -----------
HomeNewsBreaking Newsਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ...

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

Published on

----------- Advertisement -----------

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ , ਪਾਇਲ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਮੌਜੂਦ ਰਹੇ। ਇਸ ਦੌਰਾਨ ਗਾਇਕ ਜੱਸੀ ਗਿੱਲ ਬਹੁਤ ਹੀ ਭਾਵੁਕ ਨਜ਼ਰ ਆਏ। 

ਜੱਸੀ ਗਿੱਲ ਦੀਆਂ ਭੈਣਾਂ ਜਦੋਂ ਘਰ ਪਹੁੰਚੀਆਂ ਤਾਂ ਭਰਾ ਦੇ ਗਲੇ ਲੱਗ ਫੁੱਟ-ਫੁੱਟ ਰੋਈਆਂ। ਇਸ ਦੌਰਾਨ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਸਾਥੀ ਗਾਇਕ ਹੈਪੀ ਰਾਏਕੋਟੀ, ਰਣਜੀਤ ਬਾਵਾ, ਬੱਬਲ ਰਾਏ ਤੇ ਹੋਰ ਸਾਥੀ ਕਲਾਕਾਰ ਵੀ ਪਹੁੰਚੇ।

ਦੱਸ ਦੇਈਏ ਕਿ ਜੱਸੀ ਗਿੱਲ ਦੀ ਮਾਂ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰਿਵਾਰ ਨੇ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਆਖਰਕਾਰ 27 ਜੁਲਾਈ, 2026 ਨੂੰ ਦਿੱਲੀ ਦੇ ਇੱਕ ਹਸਪਤਾਲ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। 

ਜੱਸੀ ਗਿੱਲ ਪੰਜਾਬੀ ਇੰਡਸਟਰੀ ਦਾ ਇੱਕ ਪ੍ਰਮੁੱਖ ਅਤੇ ਸਤਿਕਾਰਤ ਨਾਮ ਹੈ। ਉਨ੍ਹਾਂ ਦੇ ਗੀਤ ਨਾ ਸਿਰਫ਼ ਪੰਜਾਬ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਵਿਆਪਕ ਤੌਰ ‘ਤੇ ਸੁਣੇ ਜਾਂਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕ ਉਸਦੇ ਸੰਗੀਤ ਦੇ ਦੀਵਾਨੇ ਹਨ। ਆਪਣੇ ਵੱਡੇ ਸਟਾਰਡਮ ਦੇ ਬਾਵਜੂਦ, ਜੱਸੀ ਗਿੱਲ ਨੂੰ ਆਪਣੇ ਸਾਦੇ ਅਤੇ ਨਿਮਰ ਸੁਭਾਅ ਲਈ ਜਾਣਿਆ ਜਾਂਦਾ ਹੈ। ਗਾਇਕ ਬੱਬਲ ਰਾਏ ਨਾਲ ਉਨ੍ਹਾਂ ਦੀ ਡੂੰਘੀ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਇੰਡਸਟਰੀ ਵਿੱਚ ਇੱਕ ਰੋਲ ਮਾਡਲ ਵੀ ਮੰਨਿਆ ਜਾਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...