ਸ਼੍ਰੀਲੰਕਾ ਇਨ੍ਹੀਂ ਦਿਨੀਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਇਥੋਂ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅੱਜ ਸਵੇਰੇ ਕੋਲੰਬੋ ਤੋਂ ਮਾਲਦੀਵ ਭੱਜ ਗਏ ਹਨ। ਉਹ ਆਪਣੀ ਪਤਨੀ ਅਤੇ ਦੋ ਅੰਗ ਰੱਖਿਅਕਾਂ ਦੇ ਨਾਲ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਵਿੱਚ ਦੇਸ਼ ਤੋਂ ਫਰਾਰ ਹੋ ਗਏ। ਅੱਜ ਗੋਟਾਬਾਯਾ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਸੀ। ਰਾਸ਼ਟਰਪਤੀ ਦੇ ਦੇਸ਼ ਛੱਡਣ ਦੀ ਖਬਰ ਨਾਲ ਪ੍ਰਦਰਸ਼ਨਕਾਰੀ ਭੜਕ ਗਏ। ਲੋਕਾਂ ਦੇ ਤਿੱਖੇ ਵਿਰੋਧ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸ੍ਰੀ ਲੰਕਾ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਪ੍ਰ੍ਰਸ਼ਨਕਾਰੀਆ ਨੇ ਪੀਐੱਮ ਹਾਊਸ ਅਤੇ ਨੈਸ਼ਨਲ ਟੀਵੀ ‘ਰੂਪਵਾਹਿਨੀ’ ਦੇ ਸਟੂਡੀਓ ‘ਤੇ ਕਬਜ਼ਾ ਕਰ ਲਿਆ। ਜਿਸ ਤੋਂ ਬਾਅਦ ਚੈਨਲ ਬੰਦ ਹੋ ਗਿਆ। ਪ੍ਰਦਰਸ਼ਨਕਾਰੀ ਪੀਐੱਮ ਹਾਊਸ ਇਮਾਰਤ ਵਿਚ ਦਾਖਲ ਹੋਏ ਅਤੇ ਦਫਤਰ ਦੀ ਛੱਤ ‘ਤੇ ਸ਼੍ਰੀਲੰਕਾ ਦਾ ਝੰਡਾ ਲਹਿਰਾਇਆ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਦੋਵਾਂ ਧੜਿਆਂ ਵਿਚ ਝੜਪ ਦੌਰਾਨ 12 ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਰਾਨਿਲ ਵਿਕਰਾਂਸਿੰਘੇ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।
----------- Advertisement -----------
ਸ਼੍ਰੀਲੰਕਾ ‘ਚ ਐਮਰਜੈਂਸੀ ਦਾ ਐਲਾਨ, ਪ੍ਰਦਰਸ਼ਨਕਾਰੀਆਂ ਨੇ ਪੀਐੱਮ ਹਾਊਸ ‘ਤੇ ਕੀਤਾ ਕਬਜ਼ਾ
Published on
----------- Advertisement -----------
----------- Advertisement -----------












