June 8, 2026, 11:47 pm
----------- Advertisement -----------
HomeNewsLatest Newsਅੱਜ ਤੋਂ ਜੀ.ਐਸ.ਟੀ ਦੀਆਂ ਨਵੀਆਂ ਦਰਾਂ ਲਾਗੂ; ਦਹੀਂ,ਆਟਾ,ਲੱਸੀ ਸਮੇਤ ਇਹ ਸਭ...

ਅੱਜ ਤੋਂ ਜੀ.ਐਸ.ਟੀ ਦੀਆਂ ਨਵੀਆਂ ਦਰਾਂ ਲਾਗੂ; ਦਹੀਂ,ਆਟਾ,ਲੱਸੀ ਸਮੇਤ ਇਹ ਸਭ ਕੁੱਝ ਹੋ ਜਾਵੇਗਾ ਮਹਿੰਗਾ

Published on

----------- Advertisement -----------

ਆਮ ਲੋਕਾਂ ‘ਤੇ ਅੱਜ (18 ਜੁਲਾਈ) ਤੋਂ ਮਹਿੰਗਾਈ ਦਾ ਬੋਝ ਕਈ ਗੁਣਾ ਵਧ ਜਾਵੇਗਾ। ਪਿਛਲੇ ਮਹੀਨੇ, ਜੀਐਸਟੀ ਕੌਂਸਲ ਨੇ ਆਪਣੀ ਮੀਟਿੰਗ ਦੌਰਾਨ ਘਰੇਲੂ ਵਰਤੋਂ ਦੀਆਂ ਕਈ ਵਸਤਾਂ ‘ਤੇ ਜੀਐਸਟੀ ਲਗਾਉਣ ਅਤੇ ਕੁਝ ਵਸਤਾਂ ‘ਤੇ ਜੀਐਸਟੀ ਦਰਾਂ ਵਧਾਉਣ ਦਾ ਫੈਸਲਾ ਕੀਤਾ ਸੀ। ਇਹ ਫੈਸਲੇ ਅੱਜ (18 ਜੁਲਾਈ) ਤੋਂ ਲਾਗੂ ਹੋ ਗਏ ਹਨ। ਅਜਿਹੇ ‘ਚ ਅੱਜ ਤੋਂ ਸਾਡੀ ਰੋਜ਼ਾਨਾ ਜ਼ਰੂਰਤ ਦੀਆਂ ਕੁਝ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।
ਇਹ ਚੀਜ਼ਾਂ ਹੋ ਜਾਣਗੀਆਂ ਮਹਿੰਗੀਆਂ
ਦਹੀਂ, ਲੱਸੀ, ਪਨੀਰ, ਸ਼ਹਿਦ, ਮੱਛੀ, ਸੁੱਕਾ ਸੋਇਆਬੀਨ, ਸੁੱਕਾ ਮਖਾਨਾ ਅਤੇ ਸੁਕੇ ਮਟਰ, ਕਣਕ ਅਤੇ ਹੋਰ ਅਨਾਜ ਤੋਂ ਇਲਾਵਾ ਮੁਰੱਬੇ ਵਰਗੇ ਉਤਪਾਦਾਂ ‘ਤੇ ਪੈਕ ਕੀਤੇ ਜਾਂ ਲੇਬਲ ਕੀਤੇ (ਹੋਰ) ਉਤਪਾਦਾਂ ‘ਤੇ ਪੰਜ ਫੀਸਦੀ ਜੀਐਸਟੀ ਲਗਾਇਆ ਜਾਵੇਗਾ।
ਹਸਪਤਾਲ ਵਿੱਚ 5,000 ਰੁਪਏ (ਗੈਰ-ਆਈਸੀਯੂ) ਤੋਂ ਵੱਧ ਕਿਰਾਏ ਦੇ ਵਾਲੇ ਕਮਰੇ ਉੱਤੇ 5% ਜੀਐਸਟੀ ਲੱਗੇਗਾ।
ਚੈੱਕ ਬੁੱਕ ਜਾਰੀ ਕਰਨ ‘ਤੇ ਬੈਂਕਾਂ ਦੁਆਰਾ ਲਗਾਏ ਜਾਣ ਵਾਲੇ ਖਰਚਿਆਂ ‘ਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ।
1,000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲ ਦੇ ਕਮਰਿਆਂ ‘ਤੇ 12 ਫੀਸਦੀ ਜੀ.ਐੱਸ.ਟੀ। ਜੋ ਕਿ ਅਜੇ ਤਕ ਨਹੀਂ ਲੱਗਦਾ ਸੀ।
ਪ੍ਰਿੰਟਿੰਗ/ਲਿਖਣ ਜਾਂ ਡਰਾਇੰਗ ਦੀ ਸਿਆਹੀ, LED ਲਾਈਟਾਂ, LED ਲੈਂਪ ‘ਤੇ 12% ਦੀ ਬਜਾਏ 18% GST।
ਨਕਸ਼ੇ, ਐਟਲਸ ਅਤੇ ਗਲੋਬ, ਚਾਰਟ ‘ਤੇ 12 ਫੀਸਦੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ।
ਬਲੇਡ, ਚਾਕੂ, ਪੈਨਸਿਲ ਸ਼ਾਰਪਨਰ, ਚਮਚ, ਕਾਂਟੇ ਵਾਲੇ ਚੱਮਚ, ਸਕਿਮਰ ਆਦਿ ‘ਤੇ ਜੀ.ਐੱਸ.ਟੀ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ।
ਆਟਾ ਚੱਕੀ, ਦਾਲ ਮਸ਼ੀਨ ‘ਤੇ 5 ਫੀਸਦੀ ਦੀ ਬਜਾਏ 18 ਫੀਸਦੀ ਜੀ.ਐੱਸ.ਟੀ।
ਵਪਾਰਕ ਵਰਤੋਂ ਲਈ ਰਿਹਾਇਸ਼ੀ ਮਕਾਨਾਂ ਨੂੰ ਕਿਰਾਏ ‘ਤੇ ਦੇਣ ‘ਤੇ ਵੀ ਅੱਜ ਤੋਂ ਟੈਕਸ ਵਸੂਲਿਆ ਜਾਵੇਗਾ।
ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ ਹੁਣ ਸ਼ਮਸ਼ਾਨਘਾਟ, ਸੜਕ, ਮੈਟਰੋ, ਪੁਲ, ਰੇਲਵੇ ਅਤੇ ਵੇਸਟ ਪ੍ਰੋਸੈਸਿੰਗ ਮਸ਼ੀਨਰੀ ਲਗਾਉਣ ਦੇ ਕੰਮ ’ਤੇ ਵੀ 12 ਦੀ ਬਜਾਏ 18 ਫੀਸਦੀ ਜੀਐਸਟੀ ਅਦਾ ਕਰਨਾ ਹੋਵੇਗਾ। ਇਸ ਨਾਲ ਅੱਜ ਤੋਂ ਇਨ੍ਹਾਂ ਦੇ ਨਿਰਮਾਣ ਦੀ ਲਾਗਤ ਵੀ ਵਧ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...