November 6, 2026, 2:28 pm
----------- Advertisement -----------
HomeNewsLatest News600 ਯੂਨਿਟ ਮੁਫ਼ਤ ਬਿਜਲੀ ਮੁਆਫੀ, ਆਪ ਸਰਕਾਰ ਦਾ ਪੰਜਾਬ ਦੀ ਜਨਤਾ ਨਾਲ...

600 ਯੂਨਿਟ ਮੁਫ਼ਤ ਬਿਜਲੀ ਮੁਆਫੀ, ਆਪ ਸਰਕਾਰ ਦਾ ਪੰਜਾਬ ਦੀ ਜਨਤਾ ਨਾਲ ਧੋਖਾ: ਜੀਵਨ ਗੁਪਤਾ

Published on

----------- Advertisement -----------

ਚੰਡੀਗੜ੍ਹ, 24 ਜੁਲਾਈ : ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ 600 ਯੂਨਿਟ ਮੁਫਤ ਦੇਣ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਆਪ ਸਰਕਾਰ ਵਲੋਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਆਪਣੇ ਚੋਣ ਵਾਅਦਿਆਂ ਦੌਰਾਨ ਪੰਜਾਬ ਦੇ ਹਰ ਘਰ ਦੇ ਬਿਜਲੀ ਖਪਤਕਾਰ (ਹਰ ਵਰਗ) ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਹੁਣ ਭਗਵੰਤ ਮਾਨ ਸਰਕਾਰ ਪਿੱਛੇ ਹਟ ਗਈ ਹੈ।

ਜੀਵਨ ਗੁਪਤਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਜਾਤ ਦੇ ਆਧਾਰ ‘ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਹਰ ਘਰੇਲੂ ਖਪਤਕਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਪੰਜਾਬ ਦੇ 80 ਫੀਸਦੀ ਲੋਕ ਮਾਨ ਸਰਕਾਰ ਵੱਲੋਂ ਲਾਈਆਂ ਸ਼ਰਤਾਂ ਅਨੁਸਾਰ ਇਸ ਅਖੌਤੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਭਗਵੰਤ ਮਾਨ ਦਾਅਵਾ ਕਰਦੇ ਸਨ ਕਿ ਪੰਜਾਬ ਦੇ 51 ਲੱਖ ਤੋਂ ਵੱਧ ਪਰਿਵਾਰ ਇਸ ਦਾ ਲਾਭ ਲੈਣਗੇ, ਪਰ ਉਨ੍ਹਾਂ ਵੱਲੋਂ ਜਾਰੀ ਕੀਤੇ ਸਰਕੂਲਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਾਨ ਸਰਕਾਰ ਇੱਕ ਵਾਰ ਫਿਰ ਪੰਜਾਬੀਆਂ ਨੂੰ ਮੂਰਖ ਬਣਾ ਰਹੀ ਹੈ। ਭਾਵੇਂ ‘ਆਪ’ ਸਰਕਾਰ ਦੀ ਇਸ ਯੋਜਨਾ ਦਾ ਲਾਭ ਛੋਟੇ ਵਰਗ ਨੂੰ ਮਿਲ ਸਕਦਾ ਹੈ, ਪਰ ਮੱਧ ਵਰਗ ਲਈ ਇਸ ਯੋਜਨਾ ਦਾ ਲਾਭ ਲੈਣਾ ਬਹੁਤ ਮੁਸ਼ਕਲ ਹੈ। ਸਰਕਾਰ ਵੱਲੋਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਮੱਧ ਵਰਗ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ, ਜਦਕਿ ਹੇਠਲੇ ਵਰਗ ਲਈ ਅਜਿਹੀ ਕੋਈ ਸ਼ਰਤ ਨਹੀਂ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦੀ ਗੱਲ ਕਹਿ ਕੇ ਜਨਤਾ ਨੂੰ ਮੂਰਖ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉੱਥੇ ਨਾ ਤਾਂ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹਨ ਅਤੇ ਨਾ ਹੀ ਚੰਗਾ ਇਲਾਜ। ਦਿੱਲੀ ‘ਚ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ, ਕਿਉਂਕਿ ਉਥੇ ਸਹੂਲਤਾਂ ਨਾਂ-ਮਾਤਰ ਹਨ, ਜਿਸ ਕਾਰਨ ਉੱਥੋਂ ਦੇ ਲੋਕ ਨਿੱਜੀ ਹਸਪਤਾਲਾਂ ਦਾ ਰੁਖ ਕਰਨ ਲਈ ਮਜਬੂਰ ਹਨ। ਅਜਿਹੇ ਵਿੱਚ ਦਿੱਲੀ ਦੇ ਫਲਾਪ ਮੁਹੱਲਾ ਕਲੀਨਿਕ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਕੇ ਭਗਵੰਤ ਮਾਨ ਜਨਤਾ ਦੇ ਟੈਕਸ ਦਾ ਪੈਸਾ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ...

ਗੱਡੀ ਚਲਾਉਣੀ ਸਿੱਖ ਰਹੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਕਰੀਬ 8:15 ਵਜੇ, ਇੱਕ ਰੁਝੇਵੇਂ ਭਰੀ ਸੜਕ 'ਤੇ ਇੱਕ 'ਵਰਨਾ'...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ,...

ਪਰਵਿੰਦਰ ਝੋਟਾ ਮਾਮਲੇ ‘ਚ ਇਨਸਾਫ ਕਮੇਟੀ ਦੀ ਸਰਕਾਰ ਨਾਲ ਬਣੀ ਸਹਿਮਤੀ, ਜਲਦ ਹੋ ਸਕਦਾ ਹੈ ਸਸਕਾਰ !

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਸਹਿਮਤੀ...