ਓਟਸ ਸਭ ਤੋਂ ਸਿਹਤਮੰਦ ਅਨਾਜਾਂ ਵਿੱਚੋਂ ਇੱਕ ਹਨ। ਇਹ ਇੱਕ ਗਲੁਟਨ-ਮੁਕਤ ਅਨਾਜ ਅਤੇ ਮਹੱਤਵਪੂਰਨ ਵਿਟਾਮਿਨਾਂ, ਖਣਿਜਾਂ, ਫਾਈਬਰ ਅਤੇ ਐਂਟੀਆਕਸੀਡੈਂਟਾਂ ਦਾ ਇੱਕ ਵਧੀਆ ਸਰੋਤ ਹਨ। ਅਧਿਐਨ ਦਰਸਾਉਂਦੇ ਹਨ ਕਿ ਓਟਸ ਅਤੇ ਓਟਮੀਲ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਕਿਉਕਿ ਓਟਸ ਇੱਕ ਸੁਪਰਫੂਡ ਹੈ ਇਸ ਲਈ ਕਈ ਲੋਕ ਇਸਨੂੰ ਨਾਸ਼ਤੇ ਚ ਖਾਂਦੇ ਹਨ। ਦੂਜੇ ਪਾਸੇ, ਓਟਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ ਅਤੇ ਚਮੜੀ ਵੀ ਚਮਕਦਾਰ ਬਣਦੀ ਹੈ। ਕਿਉਂਕਿ ਇਹ ਸਾਡੇ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ, ਜਿਸ ਕਾਰਨ ਸਾਨੂੰ ਭੁੱਖ ਘੱਟ ਲੱਗਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਓਟਸ ਖਾਣ ਦੇ ਕੀ ਸਿਹਤ ਲਾਭ ਹਨ।

ਪਾਚਨ : ਓਟਸ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਗੈਸ ਪੈਦਾ ਨਹੀਂ ਕਰਦਾ। ਇਸ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਇਸ ‘ਚ ਫਾਈਬਰ ਹੋਣ ਕਾਰਨ ਇਹ ਪੇਟ ਨੂੰ ਸਾਫ ਰੱਖਦਾ ਹੈ। ਇਹ ਅੰਤੜੀਆਂ ਨੂੰ ਵੀ ਸਾਫ਼ ਕਰਦਾ ਹੈ।

ਦਿਲ: ਓਟਸ ਦਾ ਸੇਵਨ ਦਿਲ ਦੇ ਰੋਗ ਅਤੇ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਕਾਰਨ ਇਹ ਹੈ ਕਿ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਸਬੰਧ ਵਿਚ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਓਟਸ ਵਿਚ ਮੌਜੂਦ ਫਾਈਬਰ ਕੋਲੈਸਟ੍ਰੋਲ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। ਇਸ ਦੇ ਨਾਲ ਹੀ ਇਹ ਦਿਲ ਨਾਲ ਜੁੜੇ ਖਤਰਿਆਂ ਨੂੰ ਦੂਰ ਰੱਖਣ ‘ਚ ਵੀ ਮਦਦ ਕਰਦਾ ਹੈ।

ਇਮਿਊਨਿਟੀ- ਨਾਸ਼ਤੇ ‘ਚ ਓਟਸ ਖਾ ਕੇ ਤੁਸੀਂ ਆਪਣੀ ਇਮਿਊਨਿਟੀ ਵਧਾ ਸਕਦੇ ਹੋ ਅਤੇ ਇਹ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਬੀਟਾ ਗਲੂਕੋਲ ਵੀ ਹੁੰਦਾ ਹੈ ਜੋ ਤੁਹਾਡੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ।
ਊਰਜਾਵਾਨ- ਨਾਸ਼ਤੇ ਵਿਚ ਓਟਸ ਖਾਣ ਨਾਲ ਤੁਸੀਂ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ ਕਿਉਂਕਿ ਇਸ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਬੀ ਹੁੰਦਾ ਹੈ ਜੋ ਸਰੀਰ ਵਿਚ ਊਰਜਾ ਬਣਾਈ ਰੱਖਦਾ ਹੈ।
ਡਾਇਬਟੀਜ਼: ਡਾਇਬਟੀਜ਼ ਦੇ ਮਰੀਜ਼ ਨਾਸ਼ਤੇ ‘ਚ ਵੀ ਓਟਸ ਦਾ ਸੇਵਨ ਕਰ ਸਕਦੇ ਹਨ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਪ੍ਰਭਾਵਸ਼ਾਲੀ ਹੁੰਦਾ ਹੈ। ਪਰ ਇਸ ਦੀ ਵਰਤੋਂ ਸੀਮਤ ਮਾਤਰਾ ‘ਚ ਹੀ ਸਹੀ ਰਹਿੰਦੀ ਹੈ।
ਜੇਕਰ ਕਿਸੇ ਦੀ ਚਮੜੀ ਦਾ ਰੰਗ ਸਾਂਵਲਾ ਹੋ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਨ ਚਮੜੀ ‘ਚ ਮੇਲਾਨਿਨ ਦੀ ਮਾਤਰਾ ਦਾ ਅਸੰਤੁਲਨ ਹੋ ਸਕਦਾ ਹੈ। ਇਸ ਬਦਲਾਅ ਨੂੰ ਸੰਤੁਲਿਤ ਕਰਨ ਵਿੱਚ ਵਿਟਾਮਿਨ-ਸੀ ਅਹਿਮ ਭੂਮਿਕਾ ਨਿਭਾਉਂਦਾ ਪਾਇਆ ਗਿਆ ਹੈ। ਓਟਸ ਵਿੱਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਇਸ ਲਈ ਇਸ ਦੀ ਵਰਤੋਂ ਨਾਲ ਚਮੜੀ ਦੀ ਰੰਗਤ ਨਿਖਾਰਦੀ ਹੈ।












