June 2, 2026, 11:55 pm
----------- Advertisement -----------
HomeNewsEntertainmentਐਨੀਮਲ ਦੇ ਸੈੱਟ ਤੋਂ ਲੀਕ ਹੋਈਆ ਤਸਵੀਰਾਂ, ਰਣਬੀਰ ਕਪੂਰ ਤੇ ਅਨਿਲ ਕਪੂਰ...

ਐਨੀਮਲ ਦੇ ਸੈੱਟ ਤੋਂ ਲੀਕ ਹੋਈਆ ਤਸਵੀਰਾਂ, ਰਣਬੀਰ ਕਪੂਰ ਤੇ ਅਨਿਲ ਕਪੂਰ ਦਾ ਫਰਸਟ ਲੁੱਕ ਆਇਆ ਸਾਹਮਣੇ

Published on

----------- Advertisement -----------

ਬਾਲੀਵੁੱਡ ਸਟਾਰ ਐਕਟਰ ਅਨਿਲ ਕਪੂਰ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹਨ। ਦੋਵਾਂ ਸਿਤਾਰਿਆਂ ਦੀਆਂ ਫਿਲਮਾਂ ਹਾਲ ਹੀ ‘ਚ ਰਿਲੀਜ਼ ਹੋਈਆਂ ਹਨ। ਅਨਿਲ ਕਪੂਰ ਦੀ ਜੁਗ ਜੁਗ ਜੀਓ ਅਤੇ ਰਣਬੀਰ ਕਪੂਰ ਦੀ ਸ਼ਮਸ਼ੇਰਾ ਰਿਲੀਜ਼ ਹੋ ਚੁੱਕੀ ਹੈ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਰਣਬੀਰ ਕਪੂਰ ਫਿਲਮ ‘ਸ਼ਮਸ਼ੇਰਾ’ ‘ਚ ਡਾਕੂ ਦਾ ਕਿਰਦਾਰ ਨਿਭਾਅ ਰਹੇ ਹਨ। ਉੱਥੇ ਹੀ, ਜੁਗ ਜੁਗ ਜੀਓ ਵਿੱਚ ਅਨਿਲ ਕਪੂਰ ਇੱਕ ਅਜਿਹੇ ਵਿਅਕਤੀ ਦੇ ਕਿਰਦਾਰ ਵਿੱਚ ਹਨ, ਜਿਸਦਾ ਪ੍ਰੈੱਸ ਅਫੇਅਰ 35 ਸਾਲ ਬਾਅਦ ਸ਼ੁਰੂ ਹੁੰਦਾ ਹੈ। ਖੈਰ, ਹੁਣ ਫਿਲਮ ‘ਐਨੀਮਲ’ ਤੋਂ ਇਨ੍ਹਾਂ ਦੋਨਾਂ ਕਲਾਕਾਰਾਂ ਦੀ ਪਹਿਲੀ ਝਲਕ ਲੀਕ ਹੋ ਗਈ ਹੈ।

ਅਭਿਨੇਤਾ ਅਨਿਲ ਕਪੂਰ ਅਤੇ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ‘ਐਨੀਮਲ’ ‘ਚ ਦੋਵਾਂ ਸਿਤਾਰਿਆਂ ਦੇ ਲੁੱਕ ਦਾ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ ਅਨਿਲ ਕਪੂਰ ਅਤੇ ਰਣਬੀਰ ਕਪੂਰ ਦੀ ਫਿਲਮ ਐਨੀਮਲ ਦੀ ਸ਼ੂਟਿੰਗ ਗੁੜਗਾਓਂ ਦੇ ਪਟੌਦੀ ਹਾਊਸ ਵਿੱਚ ਚੱਲ ਰਹੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਬੌਬੀ ਦਿਓਲ ਅਤੇ ਰਸ਼ਮਿਕਾ ਮੰਡਾਨਾ ਵੀ ਫਿਲਮ ‘ਚ ਨਜ਼ਰ ਆਉਣਗੇ। ਜੇਕਰ ਦੋਵਾਂ ਅਦਾਕਾਰਾਂ ਦੇ ਲੁੱਕ ਦੀ ਗੱਲ ਕਰੀਏ ਤਾਂ ਅਨਿਲ ਅਤੇ ਰਣਬੀਰ ਪੂਰੀ ਤਰ੍ਹਾਂ ਬਲੈਕ ਆਊਟਫਿਟਸ ‘ਚ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਦਾ ਲੁੱਕ ਕਾਫੀ ਵੱਖਰਾ ਲੱਗ ਰਿਹਾ ਹੈ, ਉਹ ਕਲੀਨ ਸ਼ੇਵਨ ਨਜ਼ਰ ਆ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਚੰਡੀਗੜ੍ਹ, 1 ਜੂਨ 2026ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 1 ਜੂਨ:ਪੜ੍ਹਾਈ-ਲਿਖਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ....

ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ

ਪੰਜਾਬ ਵਿਚ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਵੋਟਾਂ ਪੈਣਗੀਆਂ। ਗੁਰਦਾਸਪੁਰ, ਕਾਦੀਆ, ਸ਼ਾਮ...