August 31, 2026, 2:39 am
----------- Advertisement -----------
HomePunjabbusinessਅੱਜ ਤੋਂ ਹੋਏ ਇਹ ਵੱਡੇ 4 ਬਦਲਾਅ, ਜਿਸਦਾ ਤੁਹਾਡੀ ਜੇਬ 'ਤੇ ਪਵੇਗਾ...

ਅੱਜ ਤੋਂ ਹੋਏ ਇਹ ਵੱਡੇ 4 ਬਦਲਾਅ, ਜਿਸਦਾ ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

Published on

----------- Advertisement -----------

ਅੱਜ ਯਾਨੀ 1 ਅਗਸਤ ਤੋਂ ਕੁਝ ਮਹੱਤਵਪੂਰਨ ਬਦਲਾਅ ਹੋਏ ਹਨ ਜਿਨ੍ਹਾਂ ਦਾ ਅਸਰ ਸਿੱਧੇ/ ਅਸਿੱਧੇ ਤੌਰ ‘ਤੇ ਆਮ ਵਿਅਕਤੀ ਦੀ ਜੇਬ ਤੇ ਪਵੇਗਾ। 1 ਅਗਸਤ ਤੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤੇ ਹੋ ਗਏ ਹਨ ਅਤੇ ਹੁਣ ਇਨਕਮ ਟੈਕਸ ਰਿਟਰਨ ਭਰਨ ‘ਤੇ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਅੱਜ ਤੋਂ ਹੋਰ ਕਿਹੜੇ ਵੱਡੇ ਬਦਲਾਅ ਹੋਏ ਹਨ ਆਓ ਜਾਣਦੇ ਹਾਂ
ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1976.50 ਰੁਪਏ ਹੋ ਗਈ ਹੈ। ਵਪਾਰਕ ਸਿਲੰਡਰ ਦੀ ਕੀਮਤ ਅੱਜ ਤੋਂ ਮੁੰਬਈ ਵਿੱਚ 1936.50 ਰੁਪਏ ਅਤੇ ਚੇਨਈ ਵਿੱਚ 2141 ਰੁਪਏ ਹੋ ਗਈ ਹੈ। ਦੱਸ ਦਈਏ ਕਿ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਜੇਕਰ ਤੁਸੀਂ 31 ਜੁਲਾਈ ਤੱਕ ITR ਫਾਈਲ ਨਹੀਂ ਕਰ ਸਕੇ, ਤਾਂ ਹੁਣ ਤੁਹਾਨੂੰ ITR ਫਾਈਲ ਕਰਨ ਲਈ ਲੇਟ ਫੀਸ ਦੇਣੀ ਪਵੇਗੀ। ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ 5000 ਰੁਪਏ ਦੀ ਲੇਟ ਫੀਸ ਅਦਾ ਕਰਨੀ ਪਵੇਗੀ। ਜੇਕਰ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਉਸ ਨੂੰ ਲੇਟ ਫੀਸ ਵਜੋਂ 1,000 ਰੁਪਏ ਦੇਣੇ ਹੋਣਗੇ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਤੋਂ ਇਸ ਯੋਜਨਾ ਲਈ ਰਜਿਸਟਰ ਕਰਨ ਲਈ ਕੇਵਾਈਸੀ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪੁਰਾਣੇ ਲਾਭਪਾਤਰੀਆਂ ਨੂੰ ਕੇਵਾਈਸੀ ਲਈ 31 ਜੁਲਾਈ ਦਾ ਸਮਾਂ ਦਿੱਤਾ ਗਿਆ ਸੀ। ਨਹੀਂ ਤਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੀ 12ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ।
ਇਸ ਤੋਂ ਇਲਾਵਾ ਤਿਉਹਾਰਾਂ ਅਤੇ ਛੁੱਟੀਆਂ ਕਾਰਨ ਅਗਸਤ ਮਹੀਨੇ ‘ਚ 13 ਦਿਨ ਬੈਂਕ ਬੰਦ ਰਹਿਣਗੇ।ਇਸ ਮਹੀਨੇ ਸੁਤੰਤਰਤਾ ਦਿਵਸ, ਰੱਖੜੀ, ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਥੀ ਹਨ। ਇਸ ਕਾਰਨ(ਹਫਤਾਵਾਰੀ ਛੁੱਟੀਆਂ ਸਮੇਤ) ਕਰੀਬ 13 ਦਿਨ ਬੈਂਕ ਬੰਦ ਰਹਿਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੇਪਾਲ ਹੜ੍ਹ ‘ਚ ਲਾਪਤਾ ਹੋਇਆ ਪੰਜਾਬ ਦਾ ਨੌਜਵਾਨ, ਪਰਿਵਾਰ ਨੇ ਭਾਲ ਲਈ ਮਦਦ ਕਰਨ ਦੀ ਕੀਤੀ ਅਪੀਲ

ਹੈਪੀ ਸਭਰਾ ਤਰਨ ਤਾਰਨ:ਜ਼ਿਲ੍ਹੇ ਦੇ ਪਿੰਡ ਰੱਤੋਕੇ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ।...

CM ਮਾਨ ਨੂੰ ਮਿਲੇ ਜਗਤਾਰ ਸਿੰਘ ਹਵਾਰਾ ਦੀ ਭੈਣ , ਪੈਰੋਲ ਸਬੰਧੀ ਕੀਤੀ ਕਾਰਗੁਜ਼ਾਰੀ ਲਈ ਸੀਐੱਮ ਦਾ ਕੀਤਾ ਧੰਨਵਾਦ

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੈਰੋਲ ਨੂੰ ਲੈ ਕੇ ਜਥੇਦਾਰ ਸਾਬ੍ਹ ਜੀ...

ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

ਚੰਡੀਗੜ੍ਹ, 29 ਅਗਸਤ 2026:ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ...

29 ਅਗਸਤ ਤੋਂ 7 ਸਤੰਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ, ਕੂੜੇ ਵਾਲੇ ਸਥਾਨਾਂ ‘ਤੇ ਹੋਵੇਗਾ ਫੋਕਸ

ਚੰਡੀਗੜ੍ਹ 29 ਅਗਸਤ:ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ...

27 ਅਗਸਤ ਦੀ ਸਮੂਹਿਕ ਛੁੱਟੀ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ ਲੱਖਾਂ ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ 27 ਅਗਸਤ ਨੂੰ...

ਨੇਪਾਲ ਤ੍ਰਾਸਦੀ ‘ਚ ਹੁਣ ਤੱਕ 626 ਲੋਕਾਂ ਦੀ ਮੌਤ, 2400 ਤੋਂ ਵੱਧ ਲਾਪਤਾ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 579 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ...

ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼

ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਏਟੀਐਮ ਅੰਦਰ ਬੰਦੂਕ ਦੀ ਨੋਕ ‘ਤੇ ਇੱਕ ਭਾਜਪਾ ਆਗੂ...

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...