August 28, 2026, 7:38 am
----------- Advertisement -----------
HomeNewsEntertainmentਕਰਨ ਮਹਿਰਾ ਨੇ ਨਿਸ਼ਾ ਰਾਵਲ 'ਤੇ ਲਾਇਆ ਐਕਸਟਰਾ ਮੈਰੀਟੀਅਲ ਅਫੇਅਰ ਦਾ ਦੋਸ਼,ਕਿਹਾ...

ਕਰਨ ਮਹਿਰਾ ਨੇ ਨਿਸ਼ਾ ਰਾਵਲ ‘ਤੇ ਲਾਇਆ ਐਕਸਟਰਾ ਮੈਰੀਟੀਅਲ ਅਫੇਅਰ ਦਾ ਦੋਸ਼,ਕਿਹਾ …

Published on

----------- Advertisement -----------

ਨਵੀਂ ਦਿੱਲੀ: ਨਿਸ਼ਾ ਰਾਵਲ ਅਤੇ ਕਰਨ ਮਹਿਰਾ ਟੀਵੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਸਨ। ਪਰ ਹੁਣ ਉਨ੍ਹਾਂ ਵਿਚਕਾਰ ਦੂਰੀ ਆ ਗਈ ਹੈ। ਹੁਣ ਦੋਵੇਂ ਇਕ-ਦੂਜੇ ‘ਤੇ ਗੰਭੀਰ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ। ਪਿਛਲੇ ਸਾਲ ਨਿਸ਼ਾ ਨੇ ਅਭਿਨੇਤਾ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਕਰਨ ਨੂੰ ਵੀ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਕੁਝ ਘੰਟਿਆਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਫਿਲਹਾਲ ਦੋਵੇਂ ਤਲਾਕ ਅਤੇ ਬੇਟੇ ਕਵੀਸ਼ ਦੀ ਕਸਟਡੀ ਲਈ ਅਦਾਲਤ ਦੇ ਚੱਕਰ ਲਗਾ ਰਹੇ ਹਨ। ਇਸ ਦੌਰਾਨ ਕਰਨ ਨੇ ਹੁਣ ਪ੍ਰੈੱਸ ਕਾਨਫਰੰਸ ਕਰਕੇ ਨਿਸ਼ਾ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਕਰਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਨਿਸ਼ਾ ਉੱਤੇ ਰੋਹਿਤ ਸੇਠਿਆ ਨਾਲ ਐਕਸਟਰਾ ਮੈਰੀਟੀਅਲ ਅਫੇਅਰ ਦਾ ਦੋਸ਼ ਲਾਇਆ ਹੈ। ਕਰਨ ਨੇ ਕਿਹਾ ਕਿ ਇੱਕ ਪਾਸੇ ਦੋਵੇਂ ਭੈਂਣ-ਭਰਾ ਦਾ ਰਿਸ਼ਤਾ ਦੱਸਦੇ ਹਨ।

ਮੇਰੇ ਵਿਆਹ ‘ਤੇ ਰੋਹਿਤ ਸੇਠਿਆ ਨੇ ਹੀ ਨਿਸ਼ਾ ਦਾ ਕੰਨਿਆਦਾਨ ਕੀਤਾ ਸੀ। ਮੈਂ ਇਹ ਸਭ ਕੁਝ ਪਹਿਲਾਂ ਨਹੀਂ ਦੱਸ ਸਕਦਾ ਸੀ, ਇਹ ਸਭ ਕੁਝ ਮੇਰੇ ਨਾਲ ਪਿਛਲੇ ਸਾਲ ਵਾਪਰਿਆ ਹੈ। ਜੇਕਰ ਮੈਂ ਉਸ ਸਮੇਂ ਕਿਹਾ ਹੁੰਦਾ ਤਾਂ ਸਭ ਨੇ ਕਿਹਾ ਹੁੰਦਾ ਕਿ ਪਤਨੀ ਨੇ ਉਨ੍ਹਾਂ ‘ਤੇ ਇਲਜ਼ਾਮ ਲਗਾਏ ਹਨ ਤਾਂ ਬਦਲੇ ‘ਚ ਕਰਨ ਨੇ ਵੀ ਅਜਿਹੇ ਦੋਸ਼ ਲਾਏ ਹਨ। ਕਰਨ ਨੇ ਅੱਗੇ ਕਿਹਾ ਕਿ ਇਹ ਸਾਰੇ ਸਬੂਤ ਇਕੱਠੇ ਕਰਨ ਵਿੱਚ ਉਸ ਨੂੰ 14 ਮਹੀਨੇ ਦਾ ਸਮਾਂ ਲੱਗਾ ਹੈ। ਕਰਨ ਨੇ ਕਿਹਾ ਕਿ ਇੱਕ-ਇੱਕ ਈਵੈਂਟ, ਇੱਕ-ਇੱਕ ਚੀਜ਼, ਇਸ ਨਾਲ ਗੱਲ ਕਰੋ, ਕਦੇ ਕਿਸੇ ਹੋਰ ਨਾਲ ਗੱਲ ਕਰੋ , ਇਨ੍ਹਾਂ ਸਬੂਤਾਂ ਨੂੰ ਇੱਕਠਾ ਕਰਨ ਲਈ ਮੈਨੂੰ ਤਕਰੀਬਨ 14 ਮਹੀਨੇ ਲੱਗ ਗਏ। ਦੋਸਤਾਂ ਕੁਝ ਦੱਸਿਆ, ਕਿਸੇ ਨੇ ਕੁਝ। ਇਹ ਸਭ ਕੁਝ ਮੇਰੇ ਬੱਚੇ ਦੇ ਸਾਹਮਣੇ ਹੋਇਆ ਹੈ। ਜਿਸ ਕਾਰਨ ਉਸ ‘ਤੇ ਮਾੜਾ ਅਸਰ ਪਵੇਗਾ।

ਕਰਨ ਨੇ ਨਿਸ਼ਾ ਉੱਤੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਮਾਪਿਆਂ ਤੇ ਛੋਟੇ ਭਰਾ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ। ਦਰਅਸਲ ਨਿਸ਼ਾ ਤੇ ਰੋਹਿਤ ਸੇਠਿਆ ਮਿਲ ਕੇ ਉਸ ਦਾ ਬਿਜ਼ਨਸ ਤੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਸਭ ਕਰਨ ਦੇ ਲਈ ਉਹ ਉਸ ਦੇ ਬੇਟੇ ਕਵੀਸ਼ ਨੂੰ ਇਮੋਸ਼ਨਲ ਹਥਿਆਰ ਵਾਂਗ ਇਸਤੇਮਾਲ ਕਰ ਰਹੇ ਹਨ। ਕਰਨ ਨੇ ਕਿਹਾ ਕਿ ਉਹ ਸੱਚਾਈ, ਆਪਣੇ ਤੇ ਆਪਣੇ ਪਰਿਵਾਰ ਅਤੇ ਆਪਣੇ ਪੁੱਤਰ ਦੇ ਭੱਵਿਖ ਲਈ ਇਹ ਕਾਨੂੰਨੀ ਲੜਾਈ ਲੜ ਰਹੇ ਹਨ। ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਉਹ ਇਹ ਜਾਰੀ ਰੱਖਣਗੇ। ਕਰਨ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਮੀਡੀਆ ਨੇ ਇਸ ਪੂਰੇ ਮਾਮਲੇ ‘ਤੇ ਨਿਸ਼ਾ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਇਨ੍ਹਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੂੜੇ ਦੀ ਫੋਟੋ ਭੇਜੋ, ਪੰਜਾਬ ਸਰਕਾਰ ਕਰਾਏਗੀ ਸਫਾਈ! 29 ਤਰੀਕ ਤੋਂ ਮਿਸ਼ਨ ਕਲੀਨ ਫੇਜ਼-2 ਸ਼ੁਰੂ

ਪੰਜਾਬ ਸਰਕਾਰ 29 ਅਗਸਤ ਨੂੰ ਮਿਸ਼ਨ ਕਲੀਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ...

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ...

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...