ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਖਾਸ ਤਰੀਕੇ ਨਾਲ ਮਨਾਏ ਗਏ ਜਨਮ ਦਿਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਰਹੀਆਂ ਹਨ। ਪਿਛਲੇ ਦਿਨੀਂ ਨਿਕ ਜੋਨਸ ਨੇ ਆਪਣੀ ਪਤਨੀ ਨਾਲ ਰੋਮਾਂਟਿਕ ਅੰਦਾਜ਼ ‘ਚ ਤਸਵੀਰਾਂ ਸ਼ੇਅਰ ਕੀਤੀਆਂ ਸਨ ਤਾਂ ਹੁਣ ਨਿਕ ਦੇ ਫੈਨ ਪੇਜ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪ੍ਰਿਯੰਕਾ ਜਿੱਥੇ ਮਜ਼ੇਦਾਰ ਅੰਦਾਜ਼ ‘ਚ ਨਜ਼ਰ ਆ ਰਹੀ ਹੈ, ਉਥੇ ਹੀ ਨਿਕ ਆਪਣੀ ਸੱਸ ਮਧੂ ਚੋਪੜਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸ਼ੁਰੂਆਤ ‘ਚ ਪ੍ਰਿਅੰਕਾ ਚੋਪੜਾ ਪਰਪਲ ਕਲਰ ਦੀ ਡਰੈੱਸ ‘ਚ ਡਾਇਨਿੰਗ ਟੇਬਲ ‘ਤੇ ਬੈਠੀ ਨਜ਼ਰ ਆ ਰਹੀ ਹੈ।
ਪੂਲ ਪਾਰਟੀ ‘ਚ ਨਿਕ ਜੋਨਸ ਦੇ ਨਾਲ ਕਿੱਸ ਕਰਦੇ ਹੋਏ ਜਨਮਦਿਨ ਦੇ ਜਸ਼ਨ ਦੇ ਸਾਰੇ ਰੰਗ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪ੍ਰਿਯੰਕਾ ਲਾਲ ਰੰਗ ਦੀ ਡਰੈੱਸ ‘ਚ ਸਮੁੰਦਰ ਕੰਢੇ ਰੇਤ ‘ਚ ਨੰਗੇ ਪੈਰੀਂ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਮਧੂ ਚੋਪੜਾ ਆਪਣੇ ਜਵਾਈ ਨਿਕ ਜੋਨਸ ਨਾਲ ਰੈੱਡ ਕਲਰ ਦੇ ਕੁੜਤੇ ਅਤੇ ਬਲੈਕ ਕਲਰ ਦੀ ਲੈਗਿੰਗਸ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮਧੂ ਵੀ ਨੰਗੇ ਪੈਰੀਂ ਨਜ਼ਰ ਆ ਰਹੀ ਹੈ ਜਦੋਂ ਕਿ ਨਿਕ ਨੇ ਪ੍ਰਿੰਟਿਡ ਨਾਈਟ ਸੂਟ ਅਤੇ ਜੁੱਤੇ ਪਾਏ ਹੋਏ ਹਨ। ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਕੋਈ ਪ੍ਰਿਯੰਕਾ ਦੀ ਤਾਰੀਫ ਕਰ ਰਿਹਾ ਹੈ, ਕੋਈ ਨਿਕ ਅਤੇ ਕੋਈ ਜਾਦੂਈ ਜਨਮਦਿਨ ਸੈਲੀਬ੍ਰੇਸ਼ਨ ਦੀ ਤਾਰੀਫ ਕਰ ਰਿਹਾ ਹੈ।
ਉਂਝ ਤਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੀ ਪ੍ਰਿਯੰਕਾ ਚੋਪੜਾ ਦੇ ਜਨਮਦਿਨ ਨੂੰ ਲਗਭਗ ਇਕ ਮਹੀਨਾ ਹੋਣ ਵਾਲਾ ਹੈ ਪਰ ਹਰ ਰੋਜ਼ ਨਵੀਆਂ-ਨਵੀਆਂ ਵੀਡੀਓਜ਼ ਅਤੇ ਫੋਟੋਆਂ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਸਟਾਰਰ ਵੈੱਬ ਸੀਰੀਜ਼ ‘ਸਿਟਾਡੇਲ’ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਇੱਕ ਹਾਲੀਵੁੱਡ ਫਿਲਮ ਵਿੱਚ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਫਿਲਮ ‘ਜੀ ਲੇ ਜ਼ਾਰਾ’ ਵੀ ਪਾਈਪਲਾਈਨ ‘ਚ ਹੈ।












