ਹਾਲੀਵੁੱਡ ਫਿਲਮ ‘ਜੋਕਰ’ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਪ੍ਰਸ਼ੰਸਕ ਇਸ ਫਿਲਮ ਦੇ ਸੀਕਵਲ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਫਿਲਮ ਨਾਲ ਜੁੜੇ ਅਪਡੇਟਸ ਸਾਹਮਣੇ ਆ ਰਹੇ ਹਨ ਕਿ ਮੇਕਰਸ ਜਲਦ ਹੀ ‘ਜੋਕਰ 2’ ਲਿਆਉਣ ਜਾ ਰਹੇ ਹਨ। ਇਹ ਸੀਕਵਲ ਪਿਛਲੀ ਵਾਰ ਨਾਲੋਂ ਥੋੜ੍ਹਾ ਵੱਖਰਾ ਨਜ਼ਰ ਆਉਣ ਵਾਲਾ ਹੈ। ਹਾਲ ਹੀ ‘ਚ ਖਬਰ ਆ ਰਹੀ ਹੈ ਕਿ ਇਸ ਫਿਲਮ ਦੇ ਸੀਕਵਲ ‘ਚ ਹਾਲੀਵੁੱਡ ਅਦਾਕਾਰਾ ਅਤੇ ਸਿੰਗਰ ਲੇਡੀ ਗਾਗਾ ਵੀ ਨਜ਼ਰ ਆਉਣ ਵਾਲੀ ਹੈ। ਦਰਅਸਲ, ਲੇਡੀ ਗਾਗਾ ਦਾ ਇੱਕ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਨੇ ਵੀਰਵਾਰ ਨੂੰ ਇੱਕ ਮਿਊਜ਼ੀਕਲ ਟੀਜ਼ਰ ਨਾਲ ਇਹ ਖਬਰ ਦਿੱਤੀ ਹੈ। ਫਿਲਮ ‘ਚ ਲੇਡੀ ਗਾਗਾ ਹਾਰਲੇ ਕੁਇਨ ਦੇ ਕਿਰਦਾਰ ‘ਚ ਨਜ਼ਰ ਆਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਲੇਡੀ ਗਾਗਾ ਕੁਇਨ ਜੋਕਰ ਦੀ ਮਨੋਵਿਗਿਆਨੀ ਬਣ ਗਈ ਹੈ, ਜਿਸ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਅਭਿਨੇਤਰੀ ਉਸ ਦੀ ਸਾਥੀ ਬਣ ਕੇ ਅਪਰਾਧ ਕਰਨ ਵਿਚ ਵੀ ਉਸਦਾ ਸਾਥ ਦਿੰਦੀ ਹੈ। ਹਾਲਾਂਕਿ ਦੋਵਾਂ ਵਿਚਾਲੇ ਸਬੰਧ ਸੁਖਾਵੇਂ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ‘ਜੋਕਰ 2’ ਇੱਕ ਮਿਊਜ਼ੀਕਲ ਫਿਲਮ ਹੋਵੇਗੀ। ਇਹ ਫਿਲਮ 4 ਅਕਤੂਬਰ, 2024 ਨੂੰ ਰਿਲੀਜ਼ ਹੋਵੇਗੀ। ਜੋਕਰ ਇਸ ਤੋਂ ਠੀਕ ਪੰਜ ਸਾਲ ਪਹਿਲਾਂ 4 ਅਕਤੂਬਰ 2019 ਨੂੰ ਰਿਲੀਜ਼ ਹੋਈ ਸੀ। ਪਹਿਲਾਂ ਇਸ ਫਿਲਮ ਦਾ ਸੀਕਵਲ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ। ਹਾਲਾਂਕਿ ਇਸ ਦੀ ਜ਼ਬਰਦਸਤ ਕਮਾਈ, ਸਫਲਤਾ, 2 ਆਸਕਰ ਐਵਾਰਡ ਅਤੇ 11 ਨਾਮਜ਼ਦਗੀਆਂ ਤੋਂ ਬਾਅਦ ਇਸ ਦਾ ਸੀਕਵਲ ਲਿਆਉਣ ਦੀ ਯੋਜਨਾ ‘ਤੇ ਵਿਚਾਰ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਸੀਕਵਲ ‘ਤੇ ਕੰਮ ਸ਼ੁਰੂ ਹੋ ਗਿਆ ਹੈ।












