ਛੋਟੇ ਪਰਦੇ ‘ਤੇ ਆਪਣੀ ਅਦਾਕਾਰੀ ਅਤੇ ਆਕਰਸ਼ਕ ਸ਼ਖਸੀਅਤ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਦਾਕਾਰ ਕਰਨ ਕੁੰਦਰਾ ਦਾ ਦਿਲ ਇਸ ਸਮੇਂ ਸਿਰਫ ਤੇਜਸਵੀ ਪ੍ਰਕਾਸ਼ ਲਈ ਹੀ ਧੜਕ ਰਿਹਾ ਹੈ। ਕਰਨ ਅਤੇ ਤੇਜਸਵੀ ਇੱਕ-ਦੂਜੇ ਨਾਲ ਇੰਨੇ ਡੂੰਘੇ ਪਿਆਰ ਵਿੱਚ ਹਨ ਕਿ ਪ੍ਰਸ਼ੰਸਕ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿੱਚ ਬੱਝਦੇ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਕਰਨ ਅਤੇ ਤੇਜਸਵੀ ਦੇ ਵਿਆਹ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਉਨ੍ਹਾਂ ਦੇ ਜਲਦ ਹੀ ਵਿਆਹ ਕਰਨ ਦੀਆਂ ਖਬਰਾਂ ਉਦੋਂ ਤੋਂ ਸੁਰਖੀਆਂ ‘ਚ ਆ ਗਈਆਂ ਹਨ ਜਦੋਂ ਤੋਂ ਕਰਨ ਨੇ ਉਨ੍ਹਾਂ ਦੇ ਵਿਆਹ ‘ਤੇ ਟਿੱਪਣੀ ਕੀਤੀ ਹੈ। ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਜਦੋਂ ਤੋਂ ਉਨ੍ਹਾਂ ਦੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਹੈ, ਉਦੋਂ ਤੋਂ ਹੀ ਇੱਕ ਦੂਜੇ ਲਈ ਆਪਣੇ ਪਿਆਰ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ।
ਡੇਟ ਨਾਈਟਸ ਤੋਂ ਲੈ ਕੇ ਖੁੱਲ੍ਹੇਆਮ ਰੋਮਾਂਸ ਕਰਨ ਤੱਕ, ਦੋਵੇਂ ਇੱਕ ਦੂਜੇ ‘ਤੇ ਪਿਆਰ ਦੀ ਵਰਖਾ ਕਰਨ ਤੋਂ ਪਿੱਛੇ ਨਹੀਂ ਹਟਦੇ। ਹਾਲ ਹੀ ‘ਚ ਕਰਨ ‘ਬਿੱਗ ਬੌਸ’ ਫੇਮ ਸ਼ਾਰਦੁਲ ਪੰਡਿਤ ਦੇ ਸ਼ੋਅ ‘ਫਿਲਮੀ ਮਿਰਚੀ’ ‘ਚ ਪਹੁੰਚੇ ਸਨ। ਇੱਥੇ ਜਦੋਂ ਕਰਨ ਤੋਂ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਦੱਸਿਆ ਕਿ ਉਹ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਰਨ ਨੇ ਆਪਣੇ ਵਿਆਹ ਦੀ ਪਲੈਨਿੰਗ ‘ਤੇ ਕਿਹਾ, ”ਜਲਦੀ ਹੀ ਹੋਣਾ ਚਾਹੀਦਾ ਹੈ। ਸਭ ਕੁਝ ਠੀਕ ਚੱਲ ਰਿਹਾ ਹੈ। ਸਭ ਕੁਝ ਸੁੰਦਰ ਹੈ।” ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੀਆਂ-ਬੀਵੀ ਤਿਆਰ ਹਨ। ਅਭਿਨੇਤਾ ਨੇ ਕਿਹਾ, “ਮੀਆਂ ਬੀਵੀ ਰਾਜ਼ੀ, ਤੋਂ ਕਿਆ ਕਰੇਗਾ ਕਾਜ਼ੀ।
ਕਰਨ ਦੇ ਇਸ ਬਿਆਨ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਕਰਨ ਉਨ੍ਹਾਂ ਦੇ ਜਲਦ ਹੋਣ ਵਾਲੇ ਵਿਆਹ ਵੱਲ ਇਸ਼ਾਰਾ ਕਰ ਰਹੇ ਹਨ। ‘ਤੇਜਰਾਨ’ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਟਿੱਪਣੀ ਤੋਂ ਕਾਫੀ ਖੁਸ਼ ਹਨ। ‘ਬਿੱਗ ਬੌਸ’ ਦੇ ਘਰ ‘ਚ ਕਈ ਜੋੜੇ ਬਣ ਚੁੱਕੇ ਹਨ, ਜਿਨ੍ਹਾਂ ‘ਚੋਂ ਇਕ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਜੋੜੀ ਵੀ ਹੈ। ਸ਼ੋਅ ਦੇ 15ਵੇਂ ਸੀਜ਼ਨ ‘ਚ ਦੋਵਾਂ ਨੂੰ ਪਿਆਰ ਹੋ ਗਿਆ ਸੀ। ਬੀਬੀ ਹਾਊਸ ‘ਚ ਦੋਵਾਂ ਵਿਚਾਲੇ ਕਈ ਝਗੜੇ ਹੋਏ ਅਤੇ ਗੱਲ ਬ੍ਰੇਕਅੱਪ ਤੱਕ ਵੀ ਪਹੁੰਚ ਗਈ ਪਰ ਉਨ੍ਹਾਂ ਨੇ ਆਪਣਾ ਰਿਸ਼ਤਾ ਠੀਕ ਕਰ ਲਿਆ ਅਤੇ ਅੱਜ ਉਹ ਟਿੰਸੇਲ ਟਾਊਨ ਦੇ ਕਿਊਟ ਜੋੜਿਆਂ ‘ਚੋਂ ਇਕ ਹਨ।












