June 5, 2026, 9:08 pm
----------- Advertisement -----------
HomeNewsBreaking Newsਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸੁਨਹਿਰੀ ਦਿਨ

ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸੁਨਹਿਰੀ ਦਿਨ

Published on

----------- Advertisement -----------

ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਲਈ ਅੱਜ ਸੁਨਹਿਰੀ ਦਿਨ ਰਿਹਾ। ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਭਾਰਤੀ ਅਥਲੀਟਾਂ ਦਾ ਦਬਦਬਾ ਰਿਹਾ। ਇਸ ਈਵੈਂਟ ਵਿੱਚ ਭਾਰਤ ਦੇ ਐਲਡੌਸ ਪਾਲ ਨੇ 17.03 ਮੀਟਰ ਛਾਲ ਨਾਲ ਸੋਨੇ ਅਤੇ ਭਾਰਤ ਦੇ ਹੀ ਅਬਦੁੱਲਾ ਨੇ 17.02 ਮੀਟਰ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ। ਇਕ ਹੋਰ ਭਾਰਤੀ ਅਥਲੀਟ ਪ੍ਰਵੀਨ 16.89 ਮੀਟਰ ਛਾਲ ਨਾਲ ਚੌਥੇ ਸਥਾਨ ਉੱਤੇ ਰਿਹਾ। 7 ਅਗਸਤ ਭਾਰਤੀ ਅਥਲੈਟਿਕਸ ਇਕ ਸਾਲ ਬਾਅਦ ਫੇਰ ਖੁਸ਼ੀ ਵਾਲੀ ਖ਼ਬਰ ਲੈ ਕੇ ਆਇਆ। ਪਿਛਲੇ ਸਾਲ ਅੱਜ ਦੇ ਹੀ ਦਿਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤਿਆ ਸੀ।

ਤੀਹਰੀ ਛਾਲ ਵਿੱਚ ਭਾਰਤ ਨੇ 48 ਸਾਲ ਬਾਅਦ ਕਾਮਨਵੈਲਥ ਖੇਡਾਂ ਵਿੱਚ ਕੋਈ ਮੈਡਲ ਜਿੱਤਿਆ ਹੈ। ਭਾਰਤ ਦੇ ਸਟਾਰ ਜੰਪਰ ਮੋਹਿੰਦਰ ਸਿੰਘ ਗਿੱਲ ਨੇ ਕਾਮਨਵੈਲਥ ਖੇਡਾਂ ਵਿੱਚ ਕ੍ਰਾਈਸਟਰਚਰਚ 1974 ਵਿੱਚ ਚਾਂਦੀ (ਇਸ ਦੀ ਅਨੋਖੀ ਕਹਾਣੀ ਅਗਲੀ ਪੋਸਟ ਵਿੱਚ ਲਿਖਾਂਗਾ) ਤੇ 1970 ਐਡਿਨਬਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।

ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਐਲਡੌਸ ਪਾਲ ਗੋਲਡ ਮੈਡਲ ਜਿੱਤਣ ਵਾਲਾ ਛੇਵਾਂ ਭਾਰਤੀ ਅਥਲੀਟ ਬਣ ਗਿਆ। ਕਾਮਨਵੈਲਥ ਖੇਡਾਂ ਵਿੱਚ ਮਿਲਖਾ ਸਿੰਘ ਨੇ 1958 ਕਾਰਡਿਫ ਵਿਖੇ 440 ਗਜ਼ ਦੌੜ, 2010 ਨਵੀਂ ਦਿੱਲੀ ਵਿਖੇ ਮਨਜੀਤ ਕੌਰ, ਮਨਦੀਪ ਕੌਰ, ਅਸ਼ਵਨੀ ਤੇ ਸਿਨੀ ਜੋਸ ਦੀ ਮਹਿਲਾ 4X400 ਰਿਲੇਅ ਟੀਮ ਅਤੇ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥਰੋਅ (ਉਦੋਂ ਇਸ ਈਵੈਂਟ ਵਿੱਚ ਭਾਰਤ ਨੇ ਤਮਗਿਆਂ ਉੱਤੇ ਹੂੰਝਾ ਫੇਰਿਆ ਸੀ, ਹਰਵੰਤ ਕੌਰ ਨੇ ਚਾਂਦੀ ਤੇ ਸੀਮਾ ਪੂਨੀਆ ਨੇ ਕਾਂਸੀ ਜਿੱਤੀ ਸੀ।), 2014 ਗਲਾਸਗੋ ਵਿਖੇ ਵਿਕਾਸ ਗੌੜਾ ਨੇ ਡਿਸਕਸ ਥਰੋਅ ਅਤੇ 2018 ਗੋਲਡ ਕੋਸਟ ਵਿਖੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤੇ ਸਨ।

ਅਥਲੈਟਿਕਸ ਵਿੱਚ ਭਾਰਤ ਲਈ ਇਕ ਹੋਰ ਮੈਡਲ ਸੰਦੀਪ ਕੁਮਾਰ ਨੇ ਜਿੱਤਿਆ। ਸੰਦੀਪ ਨੇ 10,000 ਮੀਟਰ ਪੈਦਲ ਤੋਰ ਵਿੱਚ 38.49.21 ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਲਈ ਦਿਨ ਦਾ ਚੌਥਾ ਅਥਲੈਟਿਕਸ ਮੈਡਲ ਅਨੂ ਰਾਣੀ ਨੇ ਜਿੱਤਿਆ। ਅਨੂ ਰਾਣੀ ਨੇ ਮਹਿਲਾ ਜੈਵਲਿਨ ਥਰੋਅ ਵਿੱਚ 60 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।

ਅਥਲੈਟਿਕਸ ਵਿੱਚ ਭਾਰਤ ਨੇ ਬਰਮਿੰਘਮ ਵਿਖੇ ਹੁਣ ਤੱਕ 8 ਮੈਡਲ ਜਿੱਤੇ ਹਨ। 1 ਸੋਨੇ, 4 ਚਾਂਦੀ ਤੇ 3 ਕਾਂਸੀ ਦੇ ਤਮਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...