October 23, 2026, 2:38 am
----------- Advertisement -----------
HomeNewsBreaking Newsਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸੁਨਹਿਰੀ ਦਿਨ

ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸੁਨਹਿਰੀ ਦਿਨ

Published on

----------- Advertisement -----------

ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਲਈ ਅੱਜ ਸੁਨਹਿਰੀ ਦਿਨ ਰਿਹਾ। ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਭਾਰਤੀ ਅਥਲੀਟਾਂ ਦਾ ਦਬਦਬਾ ਰਿਹਾ। ਇਸ ਈਵੈਂਟ ਵਿੱਚ ਭਾਰਤ ਦੇ ਐਲਡੌਸ ਪਾਲ ਨੇ 17.03 ਮੀਟਰ ਛਾਲ ਨਾਲ ਸੋਨੇ ਅਤੇ ਭਾਰਤ ਦੇ ਹੀ ਅਬਦੁੱਲਾ ਨੇ 17.02 ਮੀਟਰ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ। ਇਕ ਹੋਰ ਭਾਰਤੀ ਅਥਲੀਟ ਪ੍ਰਵੀਨ 16.89 ਮੀਟਰ ਛਾਲ ਨਾਲ ਚੌਥੇ ਸਥਾਨ ਉੱਤੇ ਰਿਹਾ। 7 ਅਗਸਤ ਭਾਰਤੀ ਅਥਲੈਟਿਕਸ ਇਕ ਸਾਲ ਬਾਅਦ ਫੇਰ ਖੁਸ਼ੀ ਵਾਲੀ ਖ਼ਬਰ ਲੈ ਕੇ ਆਇਆ। ਪਿਛਲੇ ਸਾਲ ਅੱਜ ਦੇ ਹੀ ਦਿਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤਿਆ ਸੀ।

ਤੀਹਰੀ ਛਾਲ ਵਿੱਚ ਭਾਰਤ ਨੇ 48 ਸਾਲ ਬਾਅਦ ਕਾਮਨਵੈਲਥ ਖੇਡਾਂ ਵਿੱਚ ਕੋਈ ਮੈਡਲ ਜਿੱਤਿਆ ਹੈ। ਭਾਰਤ ਦੇ ਸਟਾਰ ਜੰਪਰ ਮੋਹਿੰਦਰ ਸਿੰਘ ਗਿੱਲ ਨੇ ਕਾਮਨਵੈਲਥ ਖੇਡਾਂ ਵਿੱਚ ਕ੍ਰਾਈਸਟਰਚਰਚ 1974 ਵਿੱਚ ਚਾਂਦੀ (ਇਸ ਦੀ ਅਨੋਖੀ ਕਹਾਣੀ ਅਗਲੀ ਪੋਸਟ ਵਿੱਚ ਲਿਖਾਂਗਾ) ਤੇ 1970 ਐਡਿਨਬਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।

ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਐਲਡੌਸ ਪਾਲ ਗੋਲਡ ਮੈਡਲ ਜਿੱਤਣ ਵਾਲਾ ਛੇਵਾਂ ਭਾਰਤੀ ਅਥਲੀਟ ਬਣ ਗਿਆ। ਕਾਮਨਵੈਲਥ ਖੇਡਾਂ ਵਿੱਚ ਮਿਲਖਾ ਸਿੰਘ ਨੇ 1958 ਕਾਰਡਿਫ ਵਿਖੇ 440 ਗਜ਼ ਦੌੜ, 2010 ਨਵੀਂ ਦਿੱਲੀ ਵਿਖੇ ਮਨਜੀਤ ਕੌਰ, ਮਨਦੀਪ ਕੌਰ, ਅਸ਼ਵਨੀ ਤੇ ਸਿਨੀ ਜੋਸ ਦੀ ਮਹਿਲਾ 4X400 ਰਿਲੇਅ ਟੀਮ ਅਤੇ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥਰੋਅ (ਉਦੋਂ ਇਸ ਈਵੈਂਟ ਵਿੱਚ ਭਾਰਤ ਨੇ ਤਮਗਿਆਂ ਉੱਤੇ ਹੂੰਝਾ ਫੇਰਿਆ ਸੀ, ਹਰਵੰਤ ਕੌਰ ਨੇ ਚਾਂਦੀ ਤੇ ਸੀਮਾ ਪੂਨੀਆ ਨੇ ਕਾਂਸੀ ਜਿੱਤੀ ਸੀ।), 2014 ਗਲਾਸਗੋ ਵਿਖੇ ਵਿਕਾਸ ਗੌੜਾ ਨੇ ਡਿਸਕਸ ਥਰੋਅ ਅਤੇ 2018 ਗੋਲਡ ਕੋਸਟ ਵਿਖੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤੇ ਸਨ।

ਅਥਲੈਟਿਕਸ ਵਿੱਚ ਭਾਰਤ ਲਈ ਇਕ ਹੋਰ ਮੈਡਲ ਸੰਦੀਪ ਕੁਮਾਰ ਨੇ ਜਿੱਤਿਆ। ਸੰਦੀਪ ਨੇ 10,000 ਮੀਟਰ ਪੈਦਲ ਤੋਰ ਵਿੱਚ 38.49.21 ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਲਈ ਦਿਨ ਦਾ ਚੌਥਾ ਅਥਲੈਟਿਕਸ ਮੈਡਲ ਅਨੂ ਰਾਣੀ ਨੇ ਜਿੱਤਿਆ। ਅਨੂ ਰਾਣੀ ਨੇ ਮਹਿਲਾ ਜੈਵਲਿਨ ਥਰੋਅ ਵਿੱਚ 60 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।

ਅਥਲੈਟਿਕਸ ਵਿੱਚ ਭਾਰਤ ਨੇ ਬਰਮਿੰਘਮ ਵਿਖੇ ਹੁਣ ਤੱਕ 8 ਮੈਡਲ ਜਿੱਤੇ ਹਨ। 1 ਸੋਨੇ, 4 ਚਾਂਦੀ ਤੇ 3 ਕਾਂਸੀ ਦੇ ਤਮਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...