ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸਿਹਤ ਮੰਤਰੀ ਓਪੀ ਸੋਨੀ ਦੇ ਘਰ ਅੱਗੇ ਧਰਨਾ ਲਗਾਇਆ ਗਿਆਂ ਸੀ । ਪਰਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਵੀ ਹੁੰਗਾਰਾ ਨਾ ਮਿਲਣ ਦੀ ਸੂਰਤ ਵਿੱਚ ਇਹ ਧਰਨਾ ਟੋਲ ਪਲਾਜ਼ਾ ਕਥੂਨੰਗਲ ਤੇ ਸ਼ਿਫਟ ਕਰ ਕੇ ਦੇਰ ਰਾਤ ਤੋਂ ਹੀ ਟੋਲ ਪਲਾਜੇ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇਰ ਰਾਤ ਮੁਸਾਫਰਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਧਰ ਵਰਕਰਾਂ ਨੂੰ ਦੱਸਿਆ ਕੀ ਉਹ ਪਿਛਲੇ 15 ਸਾਲਾਂ ਤੋਂ ਲਗਾਤਾਰ ਸਰਕਾਰ ਲਈ ਕੰਮ ਕਰ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸੁੱਧ ਨਹੀਂ ਲਈ , ਵਰਕਰਾਂ ਨੇ ਕਿਹਾ ਕਿ ਓਹਨਾ ਦੀ ਇਕੋ ਇਕ ਮੰਗ ਹੈ ਕਿ ਮਹਿਕਮੇ ਵਿੱਚ ਰੈਗੂਲਰ ਕੀਤਾ ਜਾਵੇ ਕਿਸਾਨ ਯੂਨੀਅਨ ਵੀ ਇਹਨਾਂ ਦੇ ਹੱਕ ਵਿੱਚ ਆ ਗਈ ਜਿਨ੍ਹਾਂ ਵਲੋਂ ਚਾਹ , ਦੁੱਧ ਮੂੰਗਫ਼ਲੀ ਅਤੇ ਦਾਲ ਰੋਟੀ ਦੇ ਲੰਗਰ ਚਲ ਰਹੇ ਹਨ ਉਧਰ ਪੁਲਿਸ ਪ੍ਰਸ਼ਾਸਨ ਨੂੰ ਹਾਲਾਤ ਕਾਬੂ ਕਰਨ ਲਈ ਕੜੀ ਮੁਸ਼ੱਕਤ ਕਰਨੀ ਪਈ । ਐਸ ਡੀ ਐੱਮ ਮਜੀਠਾ ਅਮਨਪ੍ਰੀਤ ਸਿੰਘ ਮੌਕੇ ਤੇ ਪਹੁੰਚ ਕੇ ਗੱਲਬਾਤ ਕਰ ਕੇ ਰਸਤਾ ਖੁਲਵਾਉਣ ਦੇ ਯਤਨ ਕੀਤੇ ।
----------- Advertisement -----------
ਹੈਲਥ ਵਰਕਰਾਂ ਨੇ ਅੱਧੀ ਰਾਤ ਨੂੰ ਕਰਵਾਇਆ ਟੋਲ ਪਲਾਜ਼ਾ ਬੰਦ, ਲਗਾਇਆ ਧਰਨਾ
Published on
----------- Advertisement -----------












