June 8, 2026, 6:35 pm
----------- Advertisement -----------
HomePunjabbusinessਅੱਜ ਤੋਂ ਅਮੂਲ ਅਤੇ ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ...

ਅੱਜ ਤੋਂ ਅਮੂਲ ਅਤੇ ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ

Published on

----------- Advertisement -----------

ਦੇਸ਼ ਵਿੱਚ ਦੁੱਧ ਸਪਲਾਈ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਵਿੱਚੋਂ ਇੱਕ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਅਮੂਲ ਦੁੱਧ ਵੇਚਣ ਵਾਲੀ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਅਮੂਲ ਦੁੱਧ ਦੀ ਕੀਮਤ ਵਿੱਚ 4 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਨਵੀਆਂ ਦਰਾਂ ਅੱਜ (17 ਅਗਸਤ, 2022) ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਮਾਰਚ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਫੈਸਲਾ ਦੁੱਧ ਉਤਪਾਦਨ ਅਤੇ ਹੈਂਡਲਿੰਗ ਚਾਰਜਿਜ਼ ਵਿੱਚ ਵਾਧੇ ਕਾਰਨ ਲਿਆ ਗਿਆ ਹੈ। ਜੀਸੀਐਮਐਮਐਫ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਐਮਆਰਪੀ ਵਿੱਚ 4 ਫੀਸਦੀ ਦਾ ਵਾਧਾ ਹੋਇਆ ਹੈ ਜੋ ਕਿ ਖੁਰਾਕੀ ਵਸਤਾਂ ਦੀ ਮਹਿੰਗਾਈ ਦੀ ਔਸਤ ਦਰ ਤੋਂ ਘੱਟ ਹੈ।
ਦੱਸ ਦਈਏ ਕਿ 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 31 ਰੁਪਏ ਅਤੇ ਅਮੂਲ ਸ਼ਕਤੀ ਦੀ ਕੀਮਤ 28 ਰੁਪਏ ਹੋ ਗਈ ਹੈ। ਮਦਰ ਡੇਅਰੀ ਨੇ ਵੀ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 61 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਕੀਮਤ ਵਾਧੇ ਤੋਂ ਪਹਿਲਾਂ, ਅਮੂਲ ਗੋਲਡ 30 ਰੁਪਏ ਪ੍ਰਤੀ 500 ਮਿਲੀਲੀਟਰ, ਅਮੂਲ ਤਾਜ਼ਾ 24 ਰੁਪਏ ਪ੍ਰਤੀ 500 ਮਿਲੀਲੀਟਰ ਅਤੇ ਅਮੂਲ ਸ਼ਕਤੀ 27 ਰੁਪਏ ਪ੍ਰਤੀ 500 ਮਿਲੀਲੀਟਰ ਦੇ ਹਿਸਾਬ ਨਾਲ ਉਪਲਬਧ ਸੀ। ਜਦੋਂ ਕਿ ਮਦਰ ਡੇਅਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ ਇਸ ਵੇਲੇ 59 ਰੁਪਏ ਪ੍ਰਤੀ ਲੀਟਰ ਸੀ। ਟੋਂਡ ਦੁੱਧ ਦੀ ਕੀਮਤ 49 ਰੁਪਏ, ਡਬਲ ਟੋਂਡ ਦੁੱਧ 43 ਰੁਪਏ ਅਤੇ ਗਾਂ ਦੇ ਦੁੱਧ ਦੀ ਕੀਮਤ 51 ਰੁਪਏ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...