ਇਟਲੀ ਵਿੱਚ ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵਲੋਂ ਇਟਲੀ ਦੇ ਕਸਤਲਗੋਮਬੇਰਤੋ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਇੱਕ ਮੀਟਿੰਗ ਕਰਵਾਈ ਗਈ, ਜਿਸ ਦਾ ਮੁੱਖ ਮਨੋਰਥ ਇਟਲੀ ਵਿੱਚ ਸਰਕਾਰੀ ਤੌਰ ‘ਤੇ ਸਿੱਖ ਧਰਮ ਨੂੰ ਮਨਜੂਰੀ ਦਿਵਾਉਣਾ ਸੀ। ਕਨਵੈਨਸ਼ਨਾਂ ਦੀ ਲੜੀ ਤਹਿਤ ਕਰਵਾਏ ਸੈਮੀਨਾਰ ਵਿੱਚ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ ‘ਤੇ ਗੱਲਬਾਤ ਹੋਈ, ਜਿਸ ਵਿੱਚ ਮੁੱਖ ਤੌਰ ‘ਤੇ ਇਲਾਰੀਆ ਵਾਲੇਨਜੀ ਅਤੇ ਕਾਤੀਉੁਸਚੀਆ ਕਾਰਨਾ ਨੇ ਇਨਸਾਨਾਂ ਦੇ ਅਧਿਕਾਰਾਂ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ ‘ਤੇ ਚਾਨਣਾ ਪਾਇਆ ਗਿਆ।

ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ. ਸਤਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ । ਮੀਟਿੰਗ ਜਿਸ ਦਾ ਮੁੱਖ ਵਿਸ਼ਾ ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਕਰਵਾਉਣਾ ਹੈ, ਦੇ ਕੋਰਸ ਵਜੋਂ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ ‘ਤੇ ਇਹ ਸੈਮੀਨਾਰ ਕਰਵਾਇਆ ਗਿਆ, ਜੋ ਕਿ ਬੇਹੱਦ ਜਰੂਰੀ ਸੀ ਅਤੇ ਸਫਲਤਾਪੂਰਵਕ ਰਿਹਾ।












