June 12, 2026, 3:10 pm
----------- Advertisement -----------
HomeNewsLatest Newsਪੰਜਾਬ ਸਰਕਾਰ ਵੱਲੋਂ ਰੇਤ ਦੀਆਂ ਕੀਮਤਾਂ ਤੈਅ ਕਰਨ ਤੋਂ ਬਾਅਦ ਕੀਮਤਾਂ ’ਚ...

ਪੰਜਾਬ ਸਰਕਾਰ ਵੱਲੋਂ ਰੇਤ ਦੀਆਂ ਕੀਮਤਾਂ ਤੈਅ ਕਰਨ ਤੋਂ ਬਾਅਦ ਕੀਮਤਾਂ ’ਚ ਆਈ ਭਾਰੀ ਗਿਰਾਵਟ

Published on

----------- Advertisement -----------

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਵਿਚ ਰੇਤੇ ਦੀਆਂ ਕੀਮਤਾਂ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਵੱਖ-ਵੱਖ ਥਾਵਾਂ ’ਤੇ ਮੌਕੇ ’ਤੇ ਕੀਤੀ ਜਾ ਰਹੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰੇਤ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤੀ ਸੀ। ਕੁਝ ਮਹੀਨੇ ਪਹਿਲਾਂ ਰੇਤ ਦੀ ਕੀਮਤ 30 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਪਹੁੰਚ ਗਈ ਸੀ ਪਰ ਸਰਕਾਰ ਦੀ ਸਖ਼ਤੀ ਤੋਂ ਬਾਅਦ ਹੁਣ ਹੌਲੀ-ਹੌਲੀ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਭਾਵੇਂ ਅਜੇ ਤੱਕ ਭਾਅ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੱਕ ਨਹੀਂ ਪਹੁੰਚਿਆ ਪਰ ਫਿਰ ਵੀ ਇਸ ਵੇਲੇ ਭਾਅ 10 ਤੋਂ 15 ਰੁਪਏ ਪ੍ਰਤੀ ਕਿਊਬਿਕ ਫੁੱਟ ਚੱਲ ਰਿਹਾ ਹੈ। ਸਰਕਾਰ ਨੇ ਰੇਤ ਮਾਫੀਆ ਨੂੰ ਖ਼ਤਮ ਕਰਨ ਲਈ ਇਹ ਕਦਮ ਚੁੱਕੇ ਸਨ।

ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਸ਼ਹਿਰਾਂ ਵਿਚ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਵੱਖ-ਵੱਖ ਟੀਮਾਂ ਭੇਜ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੀਆਂ ਥਾਵਾਂ ’ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਜਲੰਧਰ ਸ਼ਹਿਰ ’ਚ 15 ਰੁਪਏ, ਫਿਲੌਰ ’ਚ 11.5 ਰੁਪਏ, ਗੁਰਾਇਆ ’ਚ 13 ਰੁਪਏ, ਨਕੋਦਰ ’ਚ 11.5 ਰੁਪਏ, ਮਹਿਤਪੁਰ ’ਚ 11 ਰੁਪਏ, ਨੂਰਮਹਿਲ ’ਚ 11.5 ਰੁਪਏ, ਬਿਲਗਾ ’ਚ 12 ਰੁਪਏ, ਸ਼ਾਹਕੋਟ ’ਚ 11 ਰੁਪਏ, ਲੋਹੀਆਂ ’ਚ 12 ਰੁਪਏ, ਕਰਤਾਰਪੁਰ ’ਚ 13 ਰੁਪਏ, ਭੋਗਪੁਰ ’ਚ 14 ਰੁਪਏ, ਆਦਮਪੁਰ ’ਚ 15 ਰੁਪਏ ਅਤੇ ਅਲਾਵਲਪੁਰ ’ਚ 15 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਹੈ। ਇਸ ਸਮੇਂ ਜ਼ਿਲ੍ਹੇ ’ਚ 2 ਤਰ੍ਹਾਂ ਦੀ ਰੇਤ ਵਿਕ ਰਹੀ ਹੈ। ਔਸਤ ਕੁਆਲਿਟੀ ਰੇਤ ਦੀ ਕੀਮਤ 11 ਰੁਪਏ ਪ੍ਰਤੀ ਕਿਊਬਿਕ ਫੁੱਟ ਅਤੇ ਚੰਗੀ ਗੁਣਵੱਤਾ ਵਾਲੀ ਰੇਤ ਦੀ ਕੀਮਤ 15 ਰੁਪਏ ਪ੍ਰਤੀ ਕਿਊਬਿਕ ਫੁੱਟ ਹੈ।


ਕਈ ਥਾਵਾਂ ’ਤੇ ਇਹ ਵੀ ਦੇਖਿਆ ਗਿਆ ਹੈ ਕਿ ਜਿਥੇ ਲੋਕ ਵੱਡੀ ਮਾਤਰਾ ’ਚ ਰੇਤ ਮੰਗਵਾ ਰਹੇ ਹਨ, ਉੱਥੇ ਪ੍ਰਤੀ ਕਿਊਬਿਕ ਫੁੱਟ ਔਸਤਨ 13 ਤੋਂ 14 ਰੁਪਏ ਮਿਲ ਰਹੇ ਹਨ । ਦਰਿਆਵਾਂ ਦੇ ਕੰਢੇ ਰੇਤ ਦੀ ਕੀਮਤ ਘੱਟ ਹੈ। ਰੇਤ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਉਸਾਰੀ ਦੀ ਲਾਗਤ ਵਿਚ ਘਾਟ ਆ ਰਹੀ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਰੇਤ ਦੀ ਕੀਮਤ ਹੋਰ ਡਿੱਗਦੀ ਹੈ ਤਾਂ ਇਸ ਨਾਲ ਉਸਾਰੀ ਕਾਰਜਾਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...