June 7, 2026, 3:33 am
----------- Advertisement -----------
HomeNewsLatest Newsਪੜ੍ਹੇ ਲਿਖੇ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ ਸ਼੍ਰੋਮਣੀ ਕਮੇਟੀ

ਪੜ੍ਹੇ ਲਿਖੇ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ ਸ਼੍ਰੋਮਣੀ ਕਮੇਟੀ

Published on

----------- Advertisement -----------

ਪੰਥ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਅੱਜ ਕੱਲ੍ਹ ਪੜ੍ਹੇ ਲਿਖੇ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਹੀ ਹੈ।ਅਜਿਹਾ ਨਹੀ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਪੜੇ ਲਿਖੇ ਕਰਮਚਾਰੀਆਂ ਦੀ ਕਮੀ ਹੈ ਹਾਲਾਤ ਇਹ ਹਨ ਕਿ ਪੜ੍ਹੇ ਲਿਖੇ ਕਰਮਚਾਰੀ ਹੇਠਲੇ ਅਹੁਦਿਆਂ ਤੇ ਕੰਮ ਕਰ ਰਹੇ ਹਨ ਤੇ ਘੱਟ ਪੜ੍ਹੇ ਅਧਿਕਾਰੀ ਪੜ੍ਹੇ ਲਿਖੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹਨ। ਬਹੁਤ ਜਿਆਦਾ ਸਿਆਸੀ ਦਖਲ ਅੰਦਾਜ਼ੀ ਤੇ ਸਿਆਸੀ ਪ੍ਰਭਾਵ ਕਾਰਨ ਇਸ ਸੰਸਥਾ ਦੀ ਹਾਲਤ ਖਰਾਬ ਹੋਈ ਹੈ। ਅੱਜ ਹਲਾਤ ਇਹ ਬਣ ਗਏ ਹਨ ਕਿ ਜਿਸ ਸੰਸਥਾ ਦਾ ਕੰਮਕਾਰ ਕਦੇ ਪੀ ਐਚ ਡੀ ਸਕਤੱਰ ਚਲਾਉਦੇ ਰਹੇ ਅੱਜ ਮਾਹਿਜ਼ 10 ਜਮਾਤਾਂ ਪਾਸ ਅਧਿਕਾਰੀ ਕੰਮ ਚਲਾ ਰਹੇ ਹਨ। ਮੌਜੂਦਾ ਹਾਲਾਤਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ, ਸ਼ੈਕਸ਼ਨ 85 ਅਤੇ ਸੈ਼ਕਸ਼ਨ 87 ਦੇ ਨਾਲ ਨਾਲ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੀਆਂ ਕੁਰਸੀਆਂ ਖਾਲੀ ਹਨ। ਬੀਤੇ ਸਮੇਂ ‘ਚ ਝਾਤ ਮਾਰੀਏ ਤਾਂ ਧਰਮ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਪੜ੍ਹੇ ਲਿਖੇ ਵਿਦਵਾਨ ਪੀਐੱਚਡੀ ਦੇ ਨਾਲ ਨਾਲ ਐਮਏ ਅੰਗਰੇਜ਼ੀ ਰਹੇ ਵਿਦਵਾਨ, ਸੁਲਝੇ ਲੋਕ ਇਨ੍ਹਾਂ ਸੀਟਾਂ ਤੇ ਬਿਰਾਜਮਾਨ ਹੁੰਦੇ ਰਹੇ ਹਨ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਚ ਸਕੱਤਰਾਂ ਦੀ ਕਮੀ ਨਜ਼ਰ ਆ ਰਹੀ ਹੈ।

ਇਸ ਸੰਸਥਾ ਨੂੰ ਘੱਟ ਪੜ੍ਹਾਈ ਦੇ ਬਾਵਜੂਦ ਪ੍ਰਮੋਸ਼ਨ ਲੈ ਕੇ ਬਣੇ ਸਕੱਤਰ ਹੀ ਪ੍ਰਬੰਧਾਂ ਨੂੰ ਚਲਾ ਰਹੇ ਹਨ। ਜੇਕਰ ਇਨ੍ਹਾਂ ਸਕੱਤਰਾਂ ਦੀ ਵਿੱਦਿਅਕ ਯੋਗਤਾ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਦਸਵੀਂ ਪਾਸ ਹਨ। ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸੈਕਸ਼ਨ 85 ਅਧੀਨ ਆਉਂਦੇ ਸਾਰੇ ਵੱਡੇ ਪ੍ਰਬੰਧ ਵਾਲੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਦੇ ਲਈ ਵਧੀਕ ਸਕੱਤਰ ਨੂੰ ਕੰਮ ਸੌਂਪਿਆ ਹੈ। ਗੁਰਦੁਆਰਾ ਸੈਕਸ਼ਨ 87 ਅਤੇ ਪ੍ਰਬੰਧਕੀ ਕਾਰਵਾਈਆਂ ਦੇ ਕੰਮ ਲਈ ਵੀ ਦਸਵੀਂ ਪਾਸ ਸਕਤੱਰ ਹੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਡਾ ਪਰਮਜੀਤ ਸਿੰਘ ਸਰੋਆ ਜਿਨ੍ਹਾਂ ਨੇ ਪੀਐਚਡੀ ਧਾਰਮਿਕ ਖੇਤਰ ‘ਚ ਬਾਬਾ ਨਿਧਾਨ ਸਿੰਘ ਦੇ ਜੀਵਨ ਤੇ ਸਿਧਾਂਤਕ ਪੱਖ ‘ਤੇ ਕੀਤੀ ਹੈ ਨੂੰ ਸਬ ਆਫਿਸ ਹਰਿਆਣਾ ਵਿਖੇ ਤੈਨਾਤ ਕੀਤਾ ਗਿਆ ਹੈ। ਸਿਵਲ ਇੰਜੀਨੀਅਰ ਵਧੀਕ ਸਕੱਤਰ ਸੁਖਮਿੰਦਰ ਸਿੰਘ ਨੂੰ ਟਰੱਸਟ, ਵਿੱਦਿਆ ਤੋਂ ਇਲਾਵਾ ਅਕਾਊਂਟ ਵਿਭਾਗ ਸੌਂਪਿਆ ਗਿਆ ਹੈ। ਵਧੀਕ ਸਕੱਤਰ ਬਿਜੈ ਸਿੰਘ ਬਾਦੀਆ ਨੂੰ ਪਬਲੀਕੇਸ਼ਨ ਵਿਭਾਗ ਅਤੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੂੰ ਇਮਾਰਤੀ ਵਿਭਾਗ ਸੌਂਪਿਆ ਗਿਆ ਹੈ। ਇਨ੍ਹਾਂ ਦੇ ਨਾਲ ਹੋਰ ਮੀਤ ਸਕੱਤਰ ਲਗਾਏ ਗਏ ਹਨ। ਜੇਕਰ ਧਰਮ ਪ੍ਰਚਾਰ ਦੀ ਗੱਲ ਕਰੀਏ ਤਾਂ ਉਥੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸਸਪੈਂਡ ਕੀਤੇ ਸਕੱਤਰ ਮਨਜੀਤ ਸਿੰਘ ਬਾਠ ਤੋਂ ਬਾਅਦ ਕੁਰਸੀ ਸਕੱਤਰ ਤੋਂ ਵਿਹੂਣੀ ਹੈ। ਜਦਕਿ ਧਰਮ ਪ੍ਰਚਾਰ ਕਮੇਟੀ ਦਾ ਕੰਮਕਾਜ ਚਲਾਉਂਣ ਲਈ ਮੀਤ ਸਕੱਤਰ ਸਿਮਰਜੀਤ ਸਿੰਘ ਕੰਗ ਨੂੰ ਆਜ਼ਾਦਾਨਾ ਅਧਿਕਾਰ ਸੌਂਪੇ ਗਏ ਹਨ। ਇਨ੍ਹਾਂ ਦੇ ਨਾਲ ਮੀਤ ਸਕੱਤਰ ਗੁਰਮੀਤ ਸਿੰਘ ਬੁੱਟਰ ਤੇ ਤੇਜਿੰਦਰ ਸਿੰਘ ਪੱਡਾ ਨੂੰ ਲਗਾਇਆ ਗਿਆ, ਤੇਜਿੰਦਰ ਸਿੰਘ ਪੱਡਾ ਖੇਡ ਵਿਭਾਗ ਵੀ ਨਾਲ ਦੇਖਦੇ ਹਨ। ਮੀਤ ਸਕੱਤਰ ਸੁਖਬੀਰ ਸਿੰਘ ਨੂੰ ਅਮਲਾ ਵਿਭਾਗ ਦਾ ਕੰਮ ਸੌਂਪਿਆ ਗਿਆ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਮੁੱਖ ਸਕੱਤਰ ਦੀ ਥਾਂ ਪ੍ਰਬੰਧੀ ਸਕੱਤਰ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਆਜ਼ਾਦਾਨਾ ਵਧੀਕ ਸਕੱਤਰ ਮਿਲਣ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੇ ਇਤਿਹਾਸ ਨੂੰ ਨੇੜੇ ਤੋ ਦੇਖਣ ਵਾਲੇ ਦਸਦੇ ਹਨ ਕਿ ਕਦੇ ਸਮਾਂ ਹੁੰਦਾ ਸੀ ਜਦ ਕੋਈ ਵਿਦੇਸ਼ੀ ਮਹਿਮਾਨ ਸ੍ਰੀ ਦਰਬਾਰ ਸਾਹਿਬ ਆਉਦਾ ਸੀ ਤਾਂ ਸਭ ਤੋ ਪਹਿਲਾਂ ਸਕਤੱਰ ਹੀ ਆਏ ਮਹਿਮਾਨ ਨੁੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਸਿਧਾਤ ਦੀ ਜਾਣਕਾਰੀ ਦਿੰਦੇ ਸਨ। ਜਦ ਬ੍ਰਿਟੇਨ ਦੀ ਮਹਾਰਾਣੀ ਅਲੀਜਾਬੇਥ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਈ ਸੀ ਤਾਂ ਤਤਕਾਲੀ ਸਕਤੱਰ ਮਨਜੀਤ ਸਿੰਘ ਕਲਕੱਤਾ ਨੇ ਉਨਾਂ ਨੂੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਦੀ ਜਾਣਕਾਰੀ ਦੇਣ ਦੀ ਕਮਾਂਡ ਖੁਦ ਸੰਭਾਲੀ ਸੀ, ਹਾਲਾਂਕਿ ਉਸ ਸਮੇ ਸੂਚਨਾ ਅਧਿਕਾਰੀ ਨਰਿੰਦਰਪਾਲ ਸਿੰਘ ਵੀ ਕਲਕੱਤਾ ਦੀ ਸਹਾਇਤਾ ਲਈ ਹਾਜ਼ਰ ਸਨ ।ਪਰ ਫਿਰ ਵੀ ਕਲਕੱਤਾ ਆਪ ਮਹਾਰਾਣੀ ਨੂੰ ਸਿੱਖ ਧਰਮ ਬਾਰੇ ਦਸਦੇ ਰਹੇ। ਦਿਲਮੇਘ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ ਨੂੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਦੀ ਜਾਣਕਾਰੀ ਦਿੱਤੀ। ਇਸੇ ਤਰਾਂ ਨਾਲ ਡਾਕਟਰ ਰੂਪ ਸਿੰਘ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਯੂ ਐਨ ਓ ਦਾ ਸੈਕਟਰੀ ਜਰਨਲ ਐਨਟੋਨੀਓ ਗੁਟਰਸ ਸਮੇਤ ਅਣਗਿਣਤ ਵਿਦੇਸ਼ੀ ਮਹਿਮਾਨਾਂ ਨਾਲ ਗੱਲਬਾਤ ਕਰਕੇ ਉਨਾਂ ਨੂੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਦੀ ਜਾਣਕਾਰੀ ਦਿੰਦੇ ਰਹੇ। ਪਰ ਹੁਣ ਅਜਿਹਾ ਹੋਣਾ ਅਸੰਭਵ ਲੱਗਦਾ ਹੈ। ਕਿਉਂਕਿ ਘੱਟ ਪੜ੍ਹੇ ਲਿਖਿਆ ਨੂੰ ਸਿੱਖ ਇਤਿਹਾਸ ਦੇ ਨਾਲ ਨਾਲ ਹੋਰ ਵਿਸ਼ਿਆਂ ਦੀ ਜਾਣਕਾਰੀ ਵੀ ਨਾਂਮਾਤਰ ਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...