ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ 13ਵੇਂ ਸੀਜ਼ਨ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਸ਼ਹਿਨਾਜ਼ ਗਿੱਲ ਹਰ ਕਿਸੇ ਦੀ ਚਹੇਤੀ ਹੈ। ਹਰ ਕੋਈ ਉਸਨੂੰ ਪਸੰਦ ਕਰਦਾ ਹੈ ਅਤੇ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ਹਿਨਾਜ਼ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਉਹ ਕਿਹੋ ਜਿਹਾ ਪਤੀ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਲਾੜੇ ਦੇ ਅੰਦਰ ਕੀ ਗੁਣ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਉਸਨੇ ਕੋਰੀਓਗ੍ਰਾਫਰ ਰਾਘਵ ਜੁਆਲ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਕੁਝ ਦਿਨ ਪਹਿਲਾਂ ਰਾਘਵ ਨਾਲ ਉਸ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਸੀ।
ਆਪਣੀ ਹਾਲੀਆ ਗੱਲਬਾਤ ਵਿੱਚ, ਸ਼ਹਿਨਾਜ਼ ਨੇ ਵਿਆਹ ਬਾਰੇ ਪੁੱਛੇ ਗਏ ਸਵਾਲ ‘ਤੇ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਦੱਸਿਆ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਕਿਸੇ ਅਦਾਕਾਰ ਨਾਲ ਵਿਆਹ ਕਰੇਗੀ ਜਾਂ ਨਹੀਂ? ਜਿਸ ‘ਤੇ ਸ਼ਹਿਨਾਜ਼ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕੁਝ ਵੀ ਹੋ ਸਕਦਾ ਹੈ, ਅਸੀਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਕਿਸੇ ਅਦਾਕਾਰ ਨਾਲ ਵਿਆਹ ਕਰਾਂਗੀ ਜਾਂ ਨਹੀਂ। ਮੇਰੇ ਲਈ ਜ਼ਿੰਦਗੀ ਅਣਜਾਣ ਰਹੀ ਹੈ, ਇਸ ਲਈ ਕੁਝ ਵੀ ਹੋ ਸਕਦਾ ਹੈ। ”
ਜਦੋਂ ਸ਼ਹਿਨਾਜ਼ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੇ ਪਤੀ ਵਿੱਚ ਕਿਹੜੇ ਗੁਣਾਂ ਦੀ ਭਾਲ ਕਰ ਰਹੀ ਹੈ, ਤਾਂ ਸ਼ਹਿਨਾਜ਼ ਨੇ ਸਾਨੂੰ ਆਪਣੇ ਬਿੱਗ ਬੌਸ 13 ਦਿਨਾਂ ਦੀ ਯਾਦ ਦਿਵਾਈ, “ਮੈਂ ਉਸ ਵਿੱਚ ਕੋਈ ਗੁਣ ਨਹੀਂ ਚਾਹੁੰਦੀ ਕਿ ਉਹ ਮੇਰੇ ਵਿੱਚ ਗੁਣ ਵੇਖੇ, ਮੈਨੂੰ ਕਿਵੇਂ ਪਿਆਰ ਕਰੇ । ਮੈਨੂੰ ਸਪੈਸ਼ਲ ਫੀਲ ਕਰਾਏ। ਜਦੋਂ ਕਿ ਮੈਂ ਉਸ ਦੀ ਕੋਈ ਗੱਲ ਨਹੀਂ ਸੁਣਨਾ ਚਾਹਾਂ, ਤਾਂ ਉਸ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਮੇਰੇ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ।” ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ਕਭੀ ਈਦ ਕਭੀ ਦੀਵਾਲੀ ਵਿੱਚ ਨਜ਼ਰ ਆਵੇਗੀ। ਸ਼ਹਿਨਾਜ਼ ਗਿੱਲ ਦੇ ਫੈਨਜ਼ ਉਸ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੇ ਹੋਏ ਵੇਖਣ ਲਈ ਬੇਹੱਦ ਉਤਸ਼ਾਹਿਤ ਹਨ।












